ਰੇਤਾਂ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਬਰਾਮਦ

04/19/2018 4:40:51 AM

ਢਿਲਵਾਂ, (ਜਗਜੀਤ)– ਥਾਣਾ ਢਿਲਵਾਂ ਦੀ ਪੁਲਸ ਨੇ ਇਲਾਕੇ ਵਿਚ ਹੋ ਰਹੀ ਰੇਤ ਦੀ ਚੋਰੀ ਨੂੰ ਨੱਥ ਪਾਉਂਦਿਆਂ ਰੇਤ ਦੀਆਂ ਚੋਰੀ ਕੀਤੀਆਂ ਟਰਾਲੀਆਂ ਨੂੰ ਕਬਜ਼ੇ 'ਚ ਲੈ ਲਿਆ ਹੈ। ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਪੁਲਸ ਪਾਰਟੀ ਧੁੱਸੀ ਬੰਨ੍ਹ ਪਿੰਡ ਚੱਕੋਕੀ ਨਜ਼ਦੀਕ ਮੌਜੂਦ ਸੀ ਤਾਂ ਮੰਡ ਵੱਲੋਂ ਇਕ ਟਰੈਕਟਰ-ਟਰਾਲੀ ਪਿੰਡ ਚੱਕੋਕੀ ਵੱਲ ਆ ਰਹੀ ਸੀ ਤਾਂ ਟਰੈਕਟਰ ਡਰਾਈਵਰ ਪੁਲਸ ਪਾਰਟੀ ਨੂੰ ਦੇਖ ਕੇ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਿਆ। ਇਸ ਦੌਰਾਨ ਸਰਬਜੀਤ ਸਿੰਘ ਉੱਚ ਉਦਯੋਗਿਕ ਉੱਨਤੀ ਅਫਸਰ ਕਪੂਰਥਲਾ ਵਾਧੂ ਚਾਰਜ ਬਲਾਕ ਢਿਲਵਾਂ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਜਾ ਕੇ ਦੇਖਿਆ ਤਾਂ ਟਰਾਲੀ ਰੇਤਾ ਨਾਲ ਭਰੀ ਹੋਈ ਸੀ, ਨੂੰ ਕਬਜ਼ੇ 'ਚ ਲੈ ਲਿਆ। ਇਸੇ ਤਰ੍ਹਾਂ ਹੀ ਪੁਲਸ ਪਾਰਟੀ ਧੁੱਸੀ ਬੰਨ੍ਹ ਬੁਤਾਲਾ 'ਤੇ ਮੌਜੂਦ ਸੀ ਤਾਂ ਮੰਡ ਵੱਲੋਂ ਇਕ ਟਰੈਕਟਰ-ਟਰਾਲੀ ਪਿੰਡ ਬੁਤਾਲਾ ਵੱਲ ਆ ਰਹੀ ਸੀ ਤਾਂ ਟਰੈਕਟਰ ਡਰਾਈਵਰ ਪੁਲਸ ਪਾਰਟੀ ਨੂੰ ਦੇਖ ਕੇ ਟਰੈਕਟਰ-ਟਰਾਲੀ ਛੱਡ ਕੇ ਖੇਤਾਂ 'ਚੋਂ ਫਰਾਰ ਹੋ ਗਿਆ। ਪੁਲਸ ਨੇ ਉਕਤ ਰੇਤਾ ਦੀ ਭਰੀ ਟਰੈਕਟਰ-ਟਰਾਲੀ ਨੂੰ ਕਬਜ਼ੇ 'ਚ ਲੈ ਕੇ ਉਕਤ ਦੋਵੇਂ ਫਰਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।