ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼

09/14/2023 6:13:23 PM

ਫਰੀਦਕੋਟ (ਜਗਤਾਰ, ਰਾਜਨ) - ਫਰੀਦਕੋਟ ਦੇ ਪਿੰਡ ਦਾਨਾ ਰੋਮਾਣਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਅਤੇ ਬੈਂਕ ਦੀ ਨੌਕਰੀ ਤੋਂ ਕੱਢੇ ਜਾਣ ਤੋਂ ਪਰੇਸ਼ਾਨ ਹੋ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇਕ ਸੁਸਾਈਡ ਨੋਟ 'ਚ ਆਪਣੇ ਫਾਹਾ ਲੈਣ ਦੇ ਕਾਰਨ ਦਾ ਖ਼ੁਲਾਸਾ ਕੀਤਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਮ੍ਰਿਤਕ ਦੇ ਪਰਸ ’ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਸਥਾਨਕ ਥਾਣਾ ਸਦਰ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਮੈਨੇਜਰ ਅਤੇ 2 ਮੁਲਾਜ਼ਮਾਂ ਸਮੇਤ ਕੁੱਲ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਮ੍ਰਿਤਕ ਕੁਲਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦਾਨਾ ਰੋਮਾਣਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ ਸਿੰਘ ਪਿਛਲੇ 10 ਸਾਲਾਂ ਤੋਂ ਗ੍ਰਾਮੀਣ ਬੈਂਕ ਦੀ ਬ੍ਰਾਂਚ ਬਤੌਰ ਸੇਵਾਦਾਰ ਪ੍ਰਾਈਵੇਟ ਤੌਰ ’ਤੇ ਕੰਮ ਕਰ ਰਿਹਾ ਸੀ। ਕੁਲਦੀਪ ਨੇ ਸਾਲ 2020 ’ਚ ਵਿਦੇਸ਼ ਜਾਣ ਲਈ ਗੁਰਸੇਵਕ ਸਿੰਘ ਪੁੱਤਰ ਗੁਰਮੇਜ ਸਿੰਘ ਟਰੈਵਲ ਏਜੰਟ, ਗੁਰਮੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜਸਵੀਰ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਰੱਤੀਰੋੜੀ ਨੂੰ ਵੀਜ਼ਾ ਲਵਾਉਣ ਲਈ 1 ਲੱਖ ਨਕਦ ਅਤੇ ਉਸ ਦੇ ਆਈ. ਸੀ. ਆਈ. ਸੀ. ਆਈ ਬੈਂਕ ਦੇ ਖਾਤੇ ’ਚ 2,50,000 ਰੁਪਏ ਪਾਏ ਸਨ। ਉਕਤ ਲੋਕਾਂ ਨੇ ਉਸ ਦਾ ਕੋਈ ਵੀਜ਼ਾ ਨਾ ਲਵਾਇਆ ਅਤੇ ਨਾ 3,50,000 ਰੁਪਏ ਦੀ ਰਾਸ਼ੀ ਉਸ ਨੂੰ ਵਾਪਸ ਕੀਤੀ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਪੈਸੇ ਨਾ ਮਿਲਣ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਦੂਜੇ ਪਾਸੇ ਗ੍ਰਾਮੀਣ ਬੈਂਕ ਦੀ ਬ੍ਰਾਂਚ ਮੈਨੇਜਰ ਕਨਿਕਾ ਅੱਗਰਵਾਲ, ਕੈਸ਼ੀਅਰ ਭਾਰਤੀ ਗੋਇਲ ਅਤੇ ਬੈਂਕ ਮੁਲਾਜ਼ਮ ਜਸਪਾਲ ਸਿੰਘ ਨੇ ਉਸ ਨੂੰ ਕਾਫ਼ੀ ਜ਼ਲੀਲ ਕਰਕੇ ਨੌਕਰੀ ’ਚੋਂ ਵੀ ਕੱਢ ਦਿੱਤਾ। ਨੌਕਰੀ ਤੋਂ ਬਾਹਰ ਕੱਢੇ ਜਾਣ 'ਤੇ ਪਰੇਸ਼ਾਨ ਹੋ ਕੁਲਦੀਪ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਰਸ ’ਚੋਂ ਮਿਲੇ ਸੁਸਾਈਡ ਨੋਟ, ਜਿਸ ’ਚ ਉਸ ਨੇ ਉਕਤ ਲੋਕਾਂ 'ਤੇ ਦੋਸ਼ ਲਾਏ ਹਨ, ਦੇ ਤਹਿਤ ਸਾਰਿਆਂ ’ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur