ਐਗਜ਼ਿਟ ਪੋਲ ''ਚ ਅਕਾਲੀ-ਭਾਜਪਾ ਦੀ ਇਤਿਹਾਸਕ ਹਾਰ

03/09/2017 6:54:19 PM

ਜਲੰਧਰ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣ ਹਨ, ਇਸ ਤੋਂ ਪਹਿਲਾਂ ਸਾਰੇ ਨਿਊਜ਼ ਚੈਨਲਾਂ ਵਲੋਂ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਐਗਜ਼ਿਟ ਪੋਲ ਮੁਤਾਬਕ ਅਕਾਲੀ-ਭਾਜਪਾ ਗਠਜੋੜ ਦੀ ਇਤਿਹਾਸਕ ਹਾਰਦੀ ਨਜ਼ਰ ਆ ਰਹੀ ਹੈ। ਪਾਰਟੀ ਪਹਿਲੀ ਵਾਰ 10 ਸੀਟਾਂ ਤੋਂ ਹੇਠਾਂ ਸਿਮਟਦੀ ਹੋਈ ਲੱਗ ਰਹੀ ਹੈ। 4 ਫਰਵਰੀ ਨੂੰ ਪਈਆਂ ਵੋਟਾਂ ''ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਕਾਂਟੇ ਦੀ ਟੱਕਰ ਦਿਖਾਈ ਗਈ ਹੈ। ''ਆਜਤੱਕ'' ਦੇ ਐਗਜ਼ਿਟ ਪੋਲ ''ਚ ਵੀ ਪੰਜਾਬ ''ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਜਦੋਂ ਕਿ ''ਇੰਡੀਆ ਟੀ. ਵੀ.'' ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਿਹਾ ਹੈ। 

Babita Marhas

This news is News Editor Babita Marhas