ਆਬਕਾਰੀ ਤੇ ਕਰ ਵਿਭਾਗ ਵੱਲੋਂ ਮੌਜਪੁਰ ''ਚ ਛਾਪੇਮਾਰੀ

11/08/2017 12:28:26 AM

ਗੁਰਦਾਸਪੁਰ, (ਵਿਨੋਦ)- 'ਜਗ ਬਾਣੀ' ਵੱਲੋਂ ਆਪਣੇ ਮੰਡੇ ਸਪੈਸ਼ਲ ਰਿਪੋਰਟ 'ਚ ਜ਼ਿਲਾ ਪੁਲਸ ਗੁਰਦਾਸਪੁਰ ਅਧੀਨ ਕੁਝ ਪਿੰਡਾਂ ਵਿਚ ਚਲ ਰਹੇ ਸ਼ਰਾਬ ਦੇ ਨਾਜਾਇਜ਼ ਧੰਦੇ ਦਾ ਮੁੱਦਾ ਉਠਾਇਆ ਸੀ, ਜਿਸ ਵਿਚ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਮੌਜਪੁਰ ਨੂੰ ਵਿਸ਼ੇਸ ਮੁੱਦਾ ਬਣਾਇਆ ਗਿਆ ਸੀ। ਉਸ ਸਮਾਚਾਰ ਦੀਆਂ ਅਜੇ ਸਿਆਹੀਆਂ ਸੁੱਕੀਆਂ ਵੀ ਨਹੀਂ ਸਨ ਕਿ ਆਬਕਾਰੀ ਤੇ ਕਰ ਵਿਭਾਗ ਗੁਰਦਾਸਪੁਰ ਅਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਦੀਆਂ ਟੀਮਾਂ ਨੇ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਮੌਜਪੁਰ ਵਿਚ ਛਾਪੇਮਾਰੀ ਤੇ ਬਿਆਸ ਦਰਿਆ 'ਚ ਇਕ ਟਾਪੂ ਵਰਗੇ ਇਲਾਕੇ 'ਚ ਛਾਪੇਮਾਰੀ ਕਰ ਕੇ ਉਥੋਂ 12 ਲੱਖ ਮਿ. ਲੀਟਰ ਨਾਜਾਇਜ਼ ਸ਼ਰਾਬ ਸਮੇਤ ਸ਼ਰਾਬ ਬਣਾਉਣ ਲਈ ਕੰਮ ਆਉਣ ਵਾਲਾ ਸਾਮਾਨ ਆਦਿ ਵੀ ਬਰਾਮਦ ਕੀਤਾ ਪਰ ਸ਼ਰਾਬ ਤਿਆਰ ਕਰਨ ਵਾਲੇ ਸਾਰੇ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਫਰਾਰ ਹੋ ਗਏ। ਇਸ ਛਾਪੇਮਾਰੀ ਦੀ ਅਗਵਾਈ ਆਬਕਾਰੀ ਤੇ ਕਰ ਵਿਭਾਗ ਦੀ ਮਹਿਲਾ ਇੰਸਪੈਕਟਰ ਨਰਿੰਦਰ ਕੌਰ ਵਾਲੀਆ ਕਰ ਰਹੀ ਸੀ।