ਐਕਸ-ਸਰਵਿਸ ਲੀਗ ਦੇ ਜ਼ਿਲਾ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੇ ਫੜਿਆ ਤੂਲ

06/25/2017 5:31:12 PM

ਪਠਾਨਕੋਟ - ਐਕਸ-ਸਰਵਿਸ ਲੀਗ ਦੇ ਜ਼ਿਲਾ ਪ੍ਰਧਾਨ ਤੋਂ ਹਾਲ ਹੀ 'ਚ ਹਟਾਏ ਗਏ ਰਿਟਾਇਰ ਕਰਨਲ ਸਾਗਰ ਸਿੰਘ ਸਲਾਰੀਆ ਨੇ ਆਪਣੀ ਬਰਖਾਸਤਗੀ ਨੂੰ ਗੈਰ ਸੰਵਿਧਾਨਿਕ ਕਰਾਰ ਦਿੰਦੇ ਹੋਏ ਪਲਟਵਾਰ ਕਰਦਿਆਂ ਲੀਗ ਦੇ ਸੂਬਾ ਪ੍ਰਧਾਨ ਰਿਟਾਇਰ ਬ੍ਰਿ. ਇੰਦਰਮੋਹਨ ਸਿੰਘ ਨੂੰ 5 ਪੰਨਿਆਂ ਦਾ ਲੰਬਾ ਚੌੜਾ ਪੱੱਤਰ ਲਿਖ ਕੇ ਤਿੱਖੀ ਪ੍ਰਤੀਕਿਰਿਆ ਭੇਜ ਕੇ ਸਖਤ ਇਤਰਾਜ਼ ਜਤਾਇਆ ਹੈ। 
ਸਲਾਰੀਆ ਨੇ ਕਰਨਲ ਜੇ. ਜੇ. ਸਿੰਘ ਦੀ ਮਾਰਫਤ ਰਿਟਾਇਰ ਬ੍ਰਿ. ਇੰਦਰਮੋਹਨ ਨੂੰ ਐਕਸ-ਸਰਵਿਸ ਲੀਗ ਤੋਂ ਆਪਣੇ ਤੌਰ 'ਤੇ ਨੋਟਿਸ ਭੇਜਿਆ ਹੈ। ਇਥੋਂ ਤੱਕ ਕਿ ਸਲਾਰੀਆ ਨੇ ਸੰਸਥਾ ਦੇ ਕੌਮੀ ਪ੍ਰਧਾਨ ਨੂੰ ਲੀਗ ਦਾ ਵਿਧਾਨ ਪੂਰੀ ਤਰ੍ਹਾਂ ਪੜ੍ਹਨ ਦੀ ਸਲਾਹ ਤੱਕ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ 20 ਸਾਲਾਂ ਤੋਂ ਲੀਗ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ। ਲੀਗ ਦੇ ਜ਼ਿਲਾ ਪ੍ਰਧਾਨ ਨੂੰ ਸੂਬਾ ਪ੍ਰਧਾਨ ਕਿਸੇ ਵੀ ਸੂਰਤ 'ਚ ਹਟਾ ਨਹੀਂ ਸਕਦਾ ਕਿਉਂਕਿ ਉਨ੍ਹਾਂ ਨੂੰ ਚੁਣੇ ਗਏ ਬਲਾਕ ਪ੍ਰਧਾਨਾਂ ਨੇ ਅੱਗੇ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਸਲਾਰੀਆ ਨੇ ਆਪਣੇ ਨਿਸ਼ਕਾਮ ਸਬੰਧੀ ਸੂਬਾ ਪ੍ਰਧਾਨ ਨੂੰ ਸੁਝਾਅ ਦਿੱਤਾ ਹੈ ਕਿ ਇਸ ਵਿਚ ਰਾਜਨੀਤੀ ਨਾ ਵਾੜੀ ਜਾਵੇ ਕਿਉਂਕਿ ਲੀਗ ਸਿਰਫ਼ ਸਾਬਕਾ ਸੈਨਿਕਾਂ ਦੇ ਹੱਕਾਂ ਲਈ ਕਲਿਆਣਕਾਰੀ ਕੰਮ ਕਰਦੀ ਆ ਰਹੀ ਹੈ। ਸਲਾਰੀਆ ਨੇ ਲਿਖਿਆ ਹੈ ਕਿ ਸੂਬਾ ਪ੍ਰਧਾਨ ਨੂੰ ਭੇਜੇ ਨੋਟਿਸ 'ਚ 'ਐਕਸ-ਸਰਵਿਸ ਲੀਗ ਦੀ ਜ਼ਿਲਾ ਇਕਾਈ ਦੀ ਡਿਸਵਾਲਵਿੰਗ ਇਕ ਸਿਰਫ਼ ਮਿਸਾਲ ਹੈ ਕਿ ਕਿਵੇਂ ਬਿਨਾਂ ਕੋਈ ਕਾਰਵਾਈ ਤੇ ਜ਼ਮੀਨੀ ਸੱਚਾਈ ਤੇ ਤੱਥਾਂ ਨੂੰ ਜਾਣੇ ਗਠਿਤ ਕੋਈ ਤੇ ਚੁਣੇ ਬਲਾਕ ਪ੍ਰਧਾਨਾਂ ਵੱਲੋਂ ਜ਼ਿਲਾ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ? ਉਪਰੋਕਤ ਤੁਗਲਕੀ ਫਰਮਾਨ 'ਤੇ ਕਾਰਵਾਈ ਸਿਰਫ਼ ਵਹਿਮ ਪ੍ਰਚਾਰ ਦੇ ਆਧਾਰ 'ਤੇ ਹੀ ਹਫੜਾ-ਦਫੜੀ ਵਿਚ ਕੀਤੀ ਗਈ ਹੈ। ਹਟਾਏ ਗਏ ਅਹੁਦੇਦਾਰਾਂ ਨੂੰ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਇਹ ਸਿਰਫ਼ ਹਨੇਰੇ 'ਚ ਕਿੱਲ ਠੋਕਣ ਸਮਾਨ ਹੈ।