ਸਾਬਕਾ ਪੁਲਸ ਮੁਲਾਜ਼ਮ ਅਪਾਹਜ ਨਾਲ ਅਸ਼ਲੀਲ ਹਰਕਤਾਂ ਕਰਦਾ ਕਾਬੂ; ਕੇਸ ਦਰਜ

09/09/2017 3:34:39 AM

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਰਲਹਣ ਵਿਖੇ ਲਗਭਗ 60 ਸਾਲਾ ਪੁਲਸ ਦਾ ਸੇਵਾਮੁਕਤ ਹੌਲਦਾਰ ਮਹਿੰਦਰ ਪਾਲ ਪੁੱਤਰ ਭਗਤ ਰਾਮ ਬਹੁਤ ਹੀ ਸ਼ਰਮਨਾਕ ਕਰਤੂਤ ਕਰਦਿਆਂ ਇਸੇ ਪਿੰਡ ਦੀ ਇਕ 17 ਸਾਲਾ ਅਪਾਹਜ ਲੜਕੀ ਜੋ ਚੱਲ-ਫਿਰ ਵੀ ਨਹੀਂ ਸਕਦੀ ਤੇ ਬੋਲ ਵੀ ਨਹੀਂ ਸਕਦੀ, ਉਸ ਦੇ ਬੈੱਡ 'ਤੇ ਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਲਾਚਾਰ ਲੜਕੀ ਜਦੋਂ ਚੀਕਾਂ ਮਾਰਨ ਲੱਗੀ ਤਾਂ ਉਹ ਉਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। 
ਅਪਾਹਜ ਲੜਕੀ ਦੀ ਮਾਤਾ ਪਰਮਜੀਤ ਕੌਰ ਪਤਨੀ ਇੰਦਰਜੀਤ ਸਿੰਘ ਤੇ ਉਸ ਦੀ ਸੱਸ ਪਿਆਰੋ ਦੇਵੀ ਜੋ ਅੰਦਰ ਹੀ ਦੂਸਰੇ ਕਮਰੇ 'ਚ ਬੈਠੀਆਂ ਸਨ, ਲੜਕੀ ਦੀਆਂ ਚੀਕਾਂ ਸੁਣ ਕੇ ਵਰਾਂਡੇ ਵੱਲ ਦੌੜੀਆਂ ਤਾਂ ਦੇਖਿਆ ਕਿ ਉਕਤ ਮੁਲਜ਼ਮ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਲੜਕੀ ਦੀ ਮਾਤਾ ਵੱਲੋਂ ਰੌਲਾ ਪਾਉਣ 'ਤੇ ਮੁਲਜ਼ਮ ਭੱਜਣ 'ਚ ਸਫਲ ਹੋ ਗਿਆ। 
ਇਸ ਬਾਰੇ ਸੂਚਨਾ ਥਾਣਾ ਦਸੂਹਾ ਵਿਖੇ ਦਿੱਤੀ ਗਈ ਹੈ। ਡੀ. ਐੱਸ. ਪੀ. ਰਜਿੰਦਰ ਸ਼ਰਮਾ ਤੇ ਥਾਣਾ ਮੁਖੀ ਪਲਵਿੰਦਰ ਸਿੰਘ ਦੇ ਹੁਕਮ ਅਨੁਸਾਰ ਏ. ਐੱਸ. ਆਈ. ਪਵਨ ਕੁਮਾਰ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਲੜਕੀ ਦੀ ਮਾਤਾ ਦੇ ਬਿਆਨ 'ਤੇ ਕੇਸ ਦਰਜ ਕਰ ਕੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਭਲਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।