ਹੁਣ ਨਸ਼ਾ ਵੇਚਣ ਤੇ ਖਰੀਦਣ ਵਾਲੇ ਹੋਣਗੇ ਕੈਮਰਿਆਂ ''ਚ ਕੈਦ

08/22/2019 11:06:51 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-38 ਸਥਿਤ ਈ. ਡਬਲਿਊ. ਐੱਸ. ਕਾਲੋਨੀ 'ਚ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਹੁਣ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਣਗੇ। ਲੋਕਾਂ ਨੇ ਨਸ਼ਾ ਤਸਕਰਾਂ ਤੋਂ ਤੰਗ ਆ ਕੇ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ। ਕੈਮਰੇ ਲਾਉਣ ਲਈ ਕਾਲੋਨੀ ਦੇ ਲੋਕਾਂ ਨੇ ਹਰ ਘਰ ਤੋਂ ਪੈਸੇ ਇਕੱਠੇ ਕੀਤੇ ਹਨ। ਸਾਬਕਾ ਮੇਅਰ ਅਤੇ ਕੌਂਸਲਰ ਅਰੁਣ ਸੂਦ ਨੇ ਸੈਕਟਰ-38 ਸਥਿਤ ਕਾਲੋਨੀ 'ਚ ਪੁੱਜ ਕੇ ਕੈਮਰੇ ਲਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਭੀਮ ਸਮਾਜ ਸੇਵਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਝੰਝੋਟ ਸਮੇਤ ਹੋਰ ਮੈਂਬਰ ਮੌਜੂਦ ਰਹੇ। ਅਰੁਣ ਸੂਦ ਨੇ ਕਾਲੋਨੀ ਦੇ ਲੋਕਾਂ ਦੀ ਇਸ ਪਹਿਲ ਦੀ ਬਹੁਤ ਤਾਰੀਫ ਕੀਤੀ।
ਹੁਣ ਪੁਲਸ ਨੇ ਵੀ ਦਿਖਾਈ ਚੁਸਤੀ
ਭੀਮ ਸਮਾਜ ਸੇਵਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਸੈਕਟਰ-39 ਥਾਣਾ ਪ੍ਰਭਾਰੀ ਅਮਨਜੋਤ ਵਲੋਂ ਥਾਣੇ ਦਾ ਚਾਰਜ ਲੈਂਦੇ ਹੀ ਕਾਲੋਨੀ 'ਚ ਨਸ਼ਾ ਵਿਕਣਾ ਬੰਦ ਹੋ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਨਸ਼ਾ ਵੇਚਣ ਵਾਲਿਆਂ 'ਚ ਖੌਫ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਬਹੁਤ ਸਾਰੇ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ।

Babita

This news is Content Editor Babita