ਵਾਤਾਵਰਣ ਪ੍ਰਤੀ ਅਵੇਸਲੇ ਹੋਏ ਤਾਂ ਸਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਨਤੀਜਾ : ਸਿੱਧੂ

07/17/2018 6:30:50 PM

ਸੰਗਰੂਰ (ਬੇਦੀ, ਹਰਜਿੰਦਰ)— ਦਿਨੋਂ-ਦਿਨ ਘੱਟ ਰਹੀ ਬੂਟਿਆਂ ਦੀ ਗਿਣਤੀ ਕਾਰਨ ਵੱਡੇ ਪੱਧਰ 'ਤੇ ਵਾਤਾਵਰਣ 'ਚ ਤਬਦੀਲੀ ਆ ਰਹੀ ਹੈ, ਜੇਕਰ ਹੁਣ ਅਸੀਂ ਵਾਤਾਵਰਣ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਇਹ ਪ੍ਰਗਟਾਵਾ ਸ. ਮਨਦੀਪ ਸਿੰਘ ਸਿੱਧੂ ਐੱਸ. ਐੱਸ. ਪੀ. ਪਟਿਆਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਸੰਗਰੂਰ 'ਚ ਮਨਾਏ ਵਣ ਮਹਾ ਉਤਸਵ ਦੌਰਾਨ ਮੁੱਖ ਮਹਿਮਾਨ ਵਜੋਂ ਬੋਲਦਿਆਂ ਕੀਤਾ।
ਸਿੱਧੂ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਜੀਵਨ 'ਚ ਘੱਟ ਤੋਂ ਘੱਟ ਇਕ ਬੂਟਾ ਲਾ ਕੇ ਉਸ ਦੀ ਵੱਡਾ ਹੋਣ ਤੱਕ ਸਾਂਭ-ਸੰਭਾਲ ਕਰੀਏ। ਜੇਕਰ ਹਰੇਕ ਵਿਅਕਤੀ ਇਹ ਪ੍ਰਣ ਕਰ ਲਏ ਤਾਂ ਆਉਣ ਵਾਲੇ ਸਮੇਂ 'ਚ ਕਰੋੜਾਂ ਦਰੱਖਤ ਇਸ ਧਰਤੀ ਨੂੰ ਹਰਿਆ-ਭਰਿਆ ਰੱਖਣਗੇ। ਕਾਲਜ ਦੇ ਡਾਇਰੈਕਟਰ ਇੰਜ. ਸ਼ਿਵ ਆਰੀਆ ਨੇ ਵੀ ਕਿਹਾ ਕਿ ਰੁੱਖਾਂ ਬਗੈਰ ਸਾਡੀ ਹੋਂਦ ਸੰਭਵ ਨਹੀਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਹਰਿੰਦਰ ਸਿੰਘ ਚਹਿਲ ਸਾਬਕਾ ਡੀ. ਆਈ. ਜੀ, ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਐੱਚ. ਐੱਸ. ਬਾਲੀ, ਸਾਬਕਾ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ, ਪੁਲਸ ਕਪਤਾਨ ਸੰਗਰੂਰ ਹਰਮੀਤ ਸਿੰਘ ਹੁੰਦਲ ਅਤੇ ਹਰਸ਼ਜੋਤ ਕੌਰ ਜ਼ਿਲਾ ਪੁਲਸ ਮਹਿਲਾ ਸੈੱਲ ਨੇ ਕਾਲਜ ਦੇ ਵਿਹੜੇ 'ਚ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ। 
ਇਸ ਮੌਕੇ ਮੋਹਨ ਸ਼ਰਮਾ ਪ੍ਰਧਾਨ ਬਿਰਧ ਆਸ਼ਰਮ ਸੰਗਰੂਰ, ਡਾ. ਏ. ਐੱਸ. ਮਾਨ ਪ੍ਰਧਾਨ ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ, ਸ. ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ, ਸੁਖਵਿੰਦਰ ਕੌਰ ਥਾਣਾ ਮੁਖੀ ਸਦਰ ਸੰਗਰੂਰ ਆਦਿ ਸਮੇਤ ਇਸ ਉਤਸਵ 'ਚ ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਸੰਗਰੂਰ ਦੇ ਸਟਾਫ ਮੈਂਬਰ ਮੌਜੂਦ ਸਨ।