ਜਾਣੋ ਕੀ ਹੈ ਨੂਰ ਇਨਾਇਤ ਖਾਨ ਨੂੰ ਮਿਲਣ ਵਾਲਾ ਇੰਗਲੈਂਡ ਦਾ ਬਲਿਊ ਪਲਾਕ ਸਨਮਾਨ ?

09/06/2020 9:01:31 PM

ਜਲੰਧਰ (ਰਮਨਦੀਪ ਸਿੰਘ ਸੋਢੀ)- ਹਾਲ ਹੀ 'ਚ ਭਾਰਤੀ ਮੂਲ ਦੀ ਮਹਿਲਾ ਨੂਰ ਇਨਾਇਤ ਖਾਨ ਨੂੰ ਲੰਡਨ 'ਚ ਬਲਿਊ ਪਲਾਕ ਸਨਮਾਨ ਵਜੋਂ ਦਿਤਾ ਗਿਆ ਹੈ। ਇਹ ਪਹਿਲਾ ਬਲਿਊ ਪਲਾਕ ਸਨਮਾਨ ਹੈ ਜੋ ਕਿਸੇ ਭਾਰਤੀ ਮੂਲ ਦੀ ਮਹਿਲਾ ਨੂੰ ਮਿਲਿਆ ਹੈ। ਨੂਰ ਇਨਾਇਤ ਖਾਨ ਬਰੀਟਿਸ਼ ਆਰਮੀ 'ਚ ਸਪੈਸ਼ਲ ਆਪਰੇਸ਼ਨ ਐਕਜ਼ੈਕਟਿਵ 'ਚ ਬਤੌਰ ਜਾਸੂਸ ਕੰਮ ਕਰਦੀ ਸੀ ਜਿਸਨੂੰ ਇਕ ਖਾਸ ਮਿਸ਼ਨ ਤਹਿਤ ਫਰਾਂਸ ਭੇਜਿਆ ਗਿਆ ਸੀ। ਉਥੇ ਨੂਰ ਇਨਾਇਤ ਖਾਂ ਵਲੋਂ ਬੜੇ ਸਫਤਲਾ ਪੂਰਵਕ ਤਰੀਕੇ ਨਾਲ ਮਿਲੀ ਹੋਈ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਸੀ। ਨੂਰ ਇਨਾਇਤ ਖਾਨ ਨੂੰ ਪੂਰੇ ਯੂਰਪ 'ਚ ਇਕ ਮੁਸਲਿਮ ਵਾਰ ਹੀਰੋਇਨ ਦੇ ਵਜੋਂ ਜਾਣਿਆ ਜਾਂਦਾ ਹੈ। ਨੂਰ ਇਨਾਇਤ ਖਾਨ 1914 'ਚ ਪੈਦਾ ਹੋਈ ਤੇ 1944 'ਚ ਉਨ੍ਹਾਂ ਦੀ ਮੌਤ ਹੋ ਗਈ।

ਕੀ ਹੈ ਬਲਿਊ ਪਲਾਕ ?
ਬਲਿਊ ਪਲਾਕ ਤੋਂ ਭਾਵ ਨੀਲੇ ਰੰਗ ਤਖਤੀ ਜੋ ਅਕਸਰ ਤੁਹਾਨੂੰ ਲੰਡਨ 'ਚ ਕੁਝ ਪੁਰਾਣੇ ਘਰਾਂ ਦੇ ਬਾਹਰ ਲਗਿਆ ਨਜ਼ਰ ਆਵੇਗਾ। ਇਹ ਇਕ ਤਰਾਂ ਦੀ ਨਿਸ਼ਾਨੀ ਹੈ ਜੋ ਸਾਨੂੰ ਜਾਣੂੰ ਕਰਵਾਉਂਦੀ ਹੈ ਕਿ ਉਕਤ ਘਰ ਚ ਕੋਈ ਖਾਸ ਵਿਅਕਤੀ ਰਹਿੰਦਾ ਸੀ ਜਾਂ ਰਹਿਣ ਵਾਲੇ ਵਿਅਕਤੀ ਦਾ ਸਮਾਜ ਲਈ ਕੋਈ ਵਿਸ਼ੇਸ਼ ਯੋਗਦਾਨ ਹੈ। ਲੰਡਨ 'ਚ ਇਹ ਸਨਮਾਨ ਪਿਛਲੇ ਕਰੀਬ 150 ਸਾਲ (1863) ਤੋਂ ਚਲ ਰਿਹਾ ਹੈ। ਜਾਣਕਾਰੀ ਮੁਤਾਬਕ ਉਸ ਵੇਲੇ ਦੇ ਇਕ ਸਾਂਸਦ ਨੇ ਇਹ ਸਲਾਹ ਦਿਤੀ ਸੀ ਕਿ ਕਿਉ ਨਾ ਉਨ੍ਹਾਂ ਲੋਕਾਂ ਦੇ ਘਰ ਬਾਹਰ ਇਹ ਸਨਮਾਨ ਲਗਾਇਆ ਜਾਵੇ ਜਿਨ੍ਹਾਂ ਦਾ ਸਮਾਜ ਲਈ ਅਹਿਮ ਯੋਗਦਾਨ ਰਿਹਾ ਹੈ। ਉਦੋਂ ਸਰਕਾਰ ਨੇ ਤਾਂ ਇਹ ਸਕੀਮ ਬੇਸ਼ਕ ਨਹੀਂ ਸ਼ੁਰੂ ਕੀਤੀ ਪਰ ਉਸ ਵੇਲੇ ਦੀ ਰੋਇਲ ਸੋਸਾਇਟੀ ਆਫ ਆਰਟਸ ਨੇ ਇਹ ਸਕੀਮ ਸ਼ੁਰੂ ਕਰ ਦਿਤੀ।

ਫਿਰ ਇਹ ਸਕੀਮ ਨੂੰ ਲੰਡਨ ਦੀ ਸਿਟੀ ਕਾਊਂਸਲ ਵਲੋਂ ਚਲਾਇਆ ਜਾਂਦਾ ਸੀ ਪਰ 1986 'ਚ ਇਹ ਕੰਮ ਉਹਨਾਂ ਉਕਤ ਸੰਸਥਾ ਨੂੰ ਦੇ ਦਿਤਾ ਸੀ।ਸੋ ਪਿਛਲੇ 30 ਸਾਲ ਤੋਂ ਇਹਨੂੰ ਇੰਗਲਿਸ਼ ਹੈਰੀਟੇਜ ਸੰਸਥਾ ਹੀ ਚਲਾ ਰਹੀ ਹੈ। ਇਸਨੂੰ ਚਲਾਉਣ ਵਾਲੀ ਸੰਸਥਾ ਦਾ ਨਾਮ ਇੰਗਲਿਸ਼ ਹੈਰੀਟੇਜ ਹੈ, ਜੋ ਇਕ ਨਾਨ ਪਰਾਫਿਟ ਸੰਸਥਾ ਹੈ।ਦਸਣਾ ਬਣਦਾ ਹੈ ਕਿ ਇਹ ਸਨਮਾਨ ਕੋਈ ਸਰਕਾਰੀ ਨਹੀਂ ਹੈ।ਇਸਦਾ ਮਕਸਦ ਇਤਿਹਾਸਕ ਵਿਅਕਤੀ ਜਾਂ ਇਤਿਹਾਸਕ ਘਟਨਾ ਨੂੰ ਸਥਾਨ ਦੇ ਨਾਲ ਲਿੰਕ ਕਰਨਾ ਹੈ। ਇਹ ਇਕ ਇਤਿਹਾਸਕ ਨਿਸ਼ਾਨਦੇਹੀ ਦਾ ਕੰਮ ਕਰਦਾ ਹੈ।ਇਹਦੀ ਸ਼ੁਰੂਆਤ ਵੈਸੇ ਲੰਡਨ 'ਚ ਕੀਤੀ ਗਈ ਸੀ ਪਰ ਅਜ ਇੰਗਲੈਂਡ ਦੇ ਕਈ ਸ਼ਹਿਰਾਂ ਵਿਚ ਲਗਾਇਆ ਜਾਂਦਾ ਹੈ।ਬਰਿਟੇਨ 'ਚ ਜਿਸ ਘਰ ਦੇ ਬਾਹਰ ਬਲੂ ਪਲਾਕ ਲਗਦਾ ਹੈ ਉਹ ਬਹੁਤ ਫਖਰ ਮਹਿਸੂਸ ਕਰਦੇ ਹਨ।ਤਾਂ ਹਾਲ ਹੀ 'ਚ ਇਹ ਪਲਾਕ ਉਸੇ ਘਰ ਦੇ ਬਾਹਰ ਲਗਾਇਆ ਗਿਆ ਹੈ ਜਿਥੇ ਕਿ ਨੂਰ ਇਨਾਇਤ ਅਤੇ ਉਸਦਾ ਪਰਿਵਾਰ ਰਹਿੰਦਾ ਸੀ। ਪਹਿਲਾ ਬਲਿਊ ਪਲਾਕ 1867 ਚ ਲੰਡਨ ਦੇ ਕਵੀ ਲਾਰਡ ਬਾਇਰੋਨ ਦੇ ਘਰ ਦੇ ਬਾਹਰ ਲਗਾਇਆ ਗਿਆ ਸੀ।ਹੁਣ ਤਕ ਲੰਡਨ 'ਚ 900 ਦੇ ਕਰੀਬ ਬਲਿਊ ਪਲਾਕ ਲਗਾਏ ਜਾ ਚੁਕੇ ਹਨ।ਇਸ ਸਨਮਾਨ ਨੂੰ ਹਾਸਲ ਕਰਨ ਵਾਲਿਆਂ ਚ ਸੰਗੀਤਕਾਰ, ਕਵੀ ਤੇ ਉਹ ਸਾਰੇ ਲੋਕ ਸ਼ਾਮਲ ਹਨ ਜਿੰਨਾ ਦੀ ਸੁਸਾਇਟੀ ਨੂੰ ਵਿਸ਼ੇਸ਼ ਦੇਣ ਹੈ।

ਕਿਵੇਂ ਮਿਲਦਾ ਹੈ ਬਲਿਊ ਪਲਾਕ ਜਾਂ ਕੀ ਹਨ ਸ਼ਰਤਾਂ ?

ਪਹਿਲੀ ਸ਼ਰਤ ਹੈ ਕਿ ਸਨਮਾਨ ਹਾਸਲ ਕਰਨ ਵਾਲੇ ਦੀ ਉਮਰ ਸੌ ਸਾਲ ਤੋਂ ਵਧ ਹੋਵੇ ਜਾਂ ਫਿਰ ਉਸਦੀ ਮੌਤ ਨੂੰ 20 ਸਾਲ ਤੋਂ ਵਧ  ਸਮਾਂ ਹੋ ਗਿਆ ਹੋਵੇ।ਉਕਤ ਵਿਅਕਤੀ ਵਲੋਂ ਸਮਾਜ ਲਈ ਕੋਈ ਚੰਗਾ ਕੰਮ ਕੀਤਾ ਗਿਆ ਹੈ। ਜਿਸ ਵੀ ਕਿਤੇ ਚ ਵਿਅਕਤੀ ਨੇ  ਚੰਗਾ ਕੰਮ ਕੀਤਾ ਹੋਵੇ ਉਸਨੂੰ ਸਮਾਜ ਦਾ ਵਡਾ ਹਿਸਾ ਮੰਨਦਾ ਵੀ ਹੋਵੇ।ਉਸ ਵਿਅਕਤੀ ਨੇ ਲੰਡਨ ਚ ਕੁਝ ਲੰਬਾ ਸਮਾਂ ਬਿਤਾਇਆ ਹੋਵੇ, ਜੋ ਉਥੇ ਪੜਨ ਜਾਂ ਕਿਸੇ ਪੋਲੀਟੀਕਲ ਮੂਵਮੈਂਟ ਲਈ ਆਇਆ ਹੋਵੇ। ਅਜਿਹਾ ਨਹੀਂ ਹੈ ਕਿ ਇਹ ਸਨਮਾਨ ਦੋ ਚਾਰ ਦਿਨ ਬਿਤਾਉਣ ਵਾਲੇ ਵਿਅਕਤੀ ਨੂੰ ਮਿਲ ਸਕਦਾ ਹੈ।ਜੇ ਕੋਈ ਵਿਅਕਤੀ ਕਿਸੇ ਹੋਰ ਮੁਲਕ ਦਾ ਹੈ,ਤਾਂ ਉਸਦੀ ਆਪਣੇ ਮੁਲਕ ਚ ਚੰਗੀ ਪਛਾਣ ਤੇ  ਆਧਾਰ ਹੋਣਾ ਚਾਹੀਦਾ ਹੈ। ਜਿਵੇਂ ਕਿ ਮਹਾਤਮਾਂ ਗਾਂਧੀ ਨੂੰ ਵੀ ਲੰਡਨ ਚ ਬਲਿਊ ਪਲਾਕ ਹਾਸਲ ਹੈ।ਜਦੋਂ ਇਹ ਸਕੀਮ ਸ਼ੁਰੂ ਹੋਈ ਸੀ ਤਾਂ ਉਦੋਂ ਕੁਝ ਖਾਸ ਸ਼ਰਤਾਂ ਨਹੀਂ ਸਨ।ਉਦੋਂ ਸਨਮਾਨਯੋਗ ਲੋਕਾਂ ਚ ਕਵੀ, ਸੰਗੀਤਕਾਰ, ਲੇਖਕ ਤੇ ਸਿਆਸਤਦਾਨ ਲੋਕ ਆਂਉਦੇ ਸਨ।ਪਰ 20ਵੀਂ ਸਦੀ ਚ ਇਹਨੂੰ ਹਾਸਲ ਕਰਨ ਵਾਲੇ ਵਿਅਕਤੀ ਦੀ ਪਰਿਭਾਸ਼ਾ ਕਾਫੀ ਬਦਲ ਚੁਕੀ ਹੈ।ਇਸਦੀ ਸਭ ਤੋਂ ਵਧੀਆ ਉਦਾਹਰਣ ਫਰੈਡੀ ਮਰਕਰੀ ਦੀ ਹੈ ਜੋ ਇਕ ਕਲਾਕਾਰ ਦੇ ਗੀਤਕਾਰ ਸਨ। ਹਾਲਾਂਕਿ 19ਵੀਂ ਸਦੀ ਚ ਇਹਨਾ ਨੂੰ ਇਹ ਪਲਾਕ ਕਦੇ ਵੀ ਨਹੀਂ ਮਿਲਦਾ ਪਰ 20ਵੀਂ ਸਦੀ ਚ ਇਹ ਕਾਫੀ ਮਸ਼ਹੂਰ ਸਨ ਜਿਸ ਕਰਕੇ ਇਹਨਾਂ ਦੇ ਘਰ ਦੇ ਬਾਹਰ ਵੀ ਇਹ ਤਖਤੀ ਲਗਾਈ ਗਈ ਹੈ। ਯਾਦ ਰਹੇ ਕਿ ਫਰੈਡੀ ਮਰਕਰੀ ਵੀ ਭਾਰਤੀ ਮੂਲ ਦੇ ਹੀ ਸਨ, ਬੇਸ਼ਕ ਉਹ ਕਦੇ ਭਾਰਤ ਨਹੀਂ ਰਹੇ ਪਰ ਇਹਨਾਂ ਦੇ ਪਿਤਾ ਭਾਰਤੀ ਮੂਲ ਦੇ ਹੀ ਸਨ, ਜੋ ਬਾਅਦ ਚ ਇੰਗਲੈਂਡ ਚਲੇ ਗਏ। ਫਰੈਡੀ ਦਾ ਅਸਲ ਨਾਮ ਫਾਰੁਖ ਬੁਲਸਾਰਾ ਸੀ। 

ਇਨ੍ਹਾਂ ਭਾਰਤੀਆਂ ਨੂੰ ਮਿਲ ਚੁਕਾ ਹੈ ਬਲਿਊ ਪਲਾਕ

ਮਹਾਤਮਾਂ ਗਾਂਧੀ ਲੰਡਨ ਚ ਪੜਾਈ ਕਰਿਦਆਂ ਜਿਸ ਘਰ ਚ ਰਹਿੰਦੇ ਸਨ ਉਸ ਦੇ ਬਾਹਰ ਇਹ ਬਲਿਊ ਪਲਾਕ ਲਗਿਆ ਹੋਇਆ ਹੈ। ਰਾਜਾ ਰਾਮ ਮੋਹਨ ਰਾਏ, ਬੀ.ਆਰ.ਅੰਬੇਦਕਰ ਅਤੇ ਜਵਾਹਰ ਲਾਲ ਨਹਿਰੂ ਨੇ ਵੀ ਇੰਗਲੈਂਡ ਚ ਪੜਾਈ ਕੀਤੀ ਹੈ,ਸੋ ਜਿੰਨਾ ਘਰਾਂ ਚ ਇਹ ਰਹੇ ਸਨ ਉਥੇ ਨੀਲੀਆਂ ਤਖਤੀਆਂ ਅਜ ਵੀ ਲਗੀਆਂ ਹੋਈਆਂ ਹਨ।ਜਿਵੇਂ ਅਸੀਂ ਪਹਿਲਾਂ ਦ੍ਸ ਚੁਕੇ ਹਾਂ ਕਿ ਇਹ ਸਿਰਫ ਇਤਿਹਾਸਕ ਨਿਸ਼ਾਨਦੇਹੀ ਲਈ ਲਗਾਇਆ ਜਾਂਦਾ ਹੈ ਜਿਸ ਲਈ ਉਕਤ ਮਕਾਨ ਮਾਲਕ ਦੀ ਰਜ਼ਾਮੰਦੀ ਹੋਣੀ ਲਾਜ਼ਮੀਂ ਹੈ।

ਇਸ ਨਾਲ ਟੂਰਿਜ਼ਮ ਨੂੰ ਕਾਫੀ ਹੁੰਗਾਰਾ ਮਿਲਦਾ ਹੈ।ਅਜ ਤੋਂ ਚਾਰ ਸਾਲ ਪਹਿਲਾਂ ਇੰਗਲਿਸ਼ ਹੈਰੀਟੇਜ ਸੰਸਥਾ ਨੂੰ ਲ੍ਗਿਆ ਕਿ ਔਰਤਾਂ ਦੀ ਗਿਣਤੀ ਇਸ ਪਲਾਕ ਨੂੰ ਹਾਸਲ ਕਰ ਲਈ ਕਾਫੀ ਘ੍ਟ ਹੈ ਜੋ ਕਰੀਬ 1400 ਸੀ। ਫਿਰ 2016 ਚ ਇਕ ਮੁਹਿੰਮ ਸ਼ੁਰੂ ਕੀਤੀ ਗਈ ਪਲਾਕਜ਼ ਫਾਰ ਵੂਮੈਨ ਜਿਸ ਤਹਿਤ ਔਰਤਾਂ ਨੂੰ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਉਸ ਮੁਹਿੰਮ ਤਹਿਤ ਨੂਰ ਇਨਾਇਤ ਖਾਨ ਤੇ ਕਿਤਾਬ ਲਿਖਣ ਵਾਲੀ ਔਰਤ ਵਲੋਂ ਉਸ ਲਈ ਇਹ ਅਪਲਾਈ ਕੀਤਾ ਗਿਆ ਜਿਸਨੂੰ ਸੰਸਥਾ ਨੇ ਸਵੀਕਾਰ ਕਰ ਲਿਆ।

Bharat Thapa

This news is Content Editor Bharat Thapa