ਰੁਜ਼ਗਾਰ ਮੇਲੇ ''ਚ ਕੈਪਟਨ ਸਰਕਾਰ ਵਲੋਂ ਕੀਤੇ ਵਾਅਦੇ ਹਕੀਕਤ ਤੋਂ ਦੂਰ

03/12/2018 5:09:41 PM

ਲੁਧਿਆਣਾ — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੁਜ਼ਗਾਰ ਮੇਲੇ 'ਚ ਸਰਕਾਰ ਦੇ ਮੰਤਰੀਆਂ ਨੇ ਜੋ ਦਾਅਵੇ ਕੀਤੇ ਉਹ ਹਕੀਕਤ ਤੋਂ ਕੀਤੇ ਪਰ੍ਹੇ ਨਿਕਲੇ। ਤਕਨੀਕੀ ਸਿੱਖਿਆ ਮੰਤਰੀ ਚਰਣਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਰੁਜ਼ਗਾਰ ਮੇਲਿਆਂ 'ਚ ਨੌਜਵਾਨਾਂ ਨੂੰ ਜੋ ਨੌਕਰੀਆਂ ਮਿਲੀਆਂ ਹਨ, ਉਨ੍ਹਾਂ 'ਚ ਨੌਜਵਾਨਾਂ  ਨੂੰ ਤਿੰਨ ਲੱਖ ਤੋਂ ਲੈ ਕੇ 30 ਲੱਖ ਰੁਪਏ ਤਕ ਦੇ ਸਲਾਨਾ ਪੈਕੇਜ ਮਿਲੇ ਹਨ। ਜਦੋਂ ਕਿ ਹਕੀਕਤ ਇਹ ਹੈ ਕਿ ਕੁਝ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਪਾਸਆਊਟ ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਨੂੰ 8 ਤੋਂ 9 ਹਜ਼ਾਰਾਂ ਰੁਪਏ ਪ੍ਰਤੀ ਮਹੀਨੇ ਦਾ ਹੀ ਪੈਕਜ ਮਿਲਿਆ ਹੈ। ਅਜਿਹੇ 'ਚ ਸਰਕਾਰ ਦੇ ਮੈਗਾ ਰੁਜ਼ਗਾਰ ਮੇਲੇ 'ਚ ਨੌਜਵਾਨ ਖੁਸ਼ ਘੱਟ ਤੇ ਨਾਖੁਸ਼ ਜ਼ਿਆਦਾ ਦਿਖੇ।
ਸਰਕਾਰ ਨੇ ਫਰਵਰੀ ਅੰਤ ਤੇ ਮਾਰਚ ਸ਼ੁਰੂਆਤ 'ਚ ਰਾਜ ਦੇ ਵੱਖ-ਵੱਖ ਸ਼ਹਿਰਾਂ 'ਚ ਰੁਜ਼ਗਾਰ ਮੇਲਿਆਂ ਨੂੰ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇ ਲਈ ਚੁਣਿਆ ਗਿਆ ਸੀ। ਉਨ੍ਹਾਂ ਨੂੰ ਐਤਵਾਰ ਨੂੰ ਮੈਗਾ ਰੁਜ਼ਗਾਰ ਮੇਲੇ 'ਚ ਨਿਯੁਕਤੀ ਪੱਤਰ ਦੇਣ ਦੇ ਲਈ ਬੁਲਾਇਆ ਗਿਆ ਸੀ। ਨੌਜਵਾਨ ਪੰਜਾਬ ਦੇ ਕੌਨੇ-ਕੌਨੇ ਤੋਂ ਨਿਯੁਕਤੀ ਪੱਤਰ ਲੈਣ ਦੇ ਬਾਵਜੂਦ ਜਦ ਉਨ੍ਹਾਂ ਨੂੰ 8 ਤੋਂ 9 ਹਜ਼ਾਰ ਰੁਪਏ ਦੀ ਨੌਕਰੀ ਮਿਲੀ ਤਾਂ ਉਹ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ। ਨੌਜਵਾਨਾਂ ਦਾ ਕਹਿਣਾ ਹੈ ਕਿ ਜਿੰਨੇ ਦਾ ਪੈਕੇਜ ਉਨ੍ਹਾਂ ਨੂੰ ਮਿਲਿਆ ਹੈ ਇੰਨੀ ਤਨਖਾਹ ਉਨ੍ਹਾਂ ਨੂੰ ਉਂਝ ਵੀ ਮਿਲਣੀ ਸੀ ਹੁਣ ਸਿਰਫ ਸਰਕਾਰ ਨੇ ਇਸ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ।