ਮਜ਼ਦੂਰਾਂ ਨੂੰ ਸਾਲ ਭਰ ਰੋਜ਼ਗਾਰ ਦੇਣ ਦੀ ਕੀਤੀ ਮੰਗ

12/31/2017 5:28:10 PM


ਫ਼ਰੀਦਕੋਟ (ਹਾਲੀ) - ਬਠਿੰਡਾ ਵਿਖੇ 8 ਜਨਵਰੀ ਨੂੰ ਹੋਣ ਵਾਲੀ ਕਰਜ਼ਾ ਮੁਕਤੀ ਜ਼ਮੀਨ ਪ੍ਰਾਪਤੀ ਰੈਲੀ ਸਬੰਧੀ ਤਿਆਰੀਆਂ ਕਰਨ ਲਈ ਪਿੰਡ ਨੰਗਲ ਵਿਖੇ ਮਜ਼ਦੂਰਾਂ ਦੀ ਮੀਟਿੰਗ ਹੋਈ। 
ਇਸ ਦੌਰਾਨ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਕੱਤਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਬਠਿੰਡਾ ਵਿਖੇ ਰੈਲੀ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਮਜ਼ਦੂਰ ਆਗੂ ਜਸਕਰਨ ਸਿੰਘ ਨੇ ਕਿਹਾ ਕਿ ਜੂਨ ਮਹੀਨੇ 'ਚ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦਾ ਐਲਾਨ ਕਰ ਕੇ ਮਜ਼ਦੂਰਾਂ ਨੂੰ ਦਰ ਕਿਨਾਰ ਕਰ ਕੇ ਕਾਂਗਰਸ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਮਜ਼ਦੂਰ ਵਿਰੋਧੀ ਹੈ। 

ਮੰਗਾਂ
1. ਮਜ਼ਦੂਰਾਂ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਖ਼ਤਮ ਕੀਤੇ ਜਾਣ।
2. ਲੰਬੀ ਮਿਆਦ ਤੱਕ ਸਰਕਾਰੀ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ।
3. ਖੁਦਕੁਸ਼ੀ ਪੀੜਤਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
4. ਮਜ਼ਦੂਰਾਂ ਨੂੰ ਸਾਲ ਭਰ ਰੋਜ਼ਗਾਰ ਦਿੱਤਾ ਜਾਵੇ।
5. ਬੇਘਰੇ ਅਤੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਂਟ ਦਿੱਤੇ ਜਾਣ ਅਤੇ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ।
6. ਵਿੱਦਿਆ ਅਤੇ ਸਿਹਤ ਸੇਵਾਵਾਂ ਸਰਕਾਰੀ ਖਰਚੇ 'ਤੇ ਮੁਹੱਈਆ ਕਰਵਾਈਆਂ ਜਾਣ ਆਦਿ।

ਕਿਨ੍ਹਾਂ ਨੇ ਕੀਤਾ ਸੰਬੋਧਨ 
ਰਾਣਾ ਸਿੰਘ, ਦਰਸ਼ਨ ਸਿੰਘ, ਰਾਜਪ੍ਰੀਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਜ਼ੋਰਾ ਸਿੰਘ ਆਦਿ।