ਬਿਜਲੀ ਕਾਮਿਆਂ ਵੱਲੋਂ ਦਿੱਤਾ ਗਿਆ ਧਰਨਾ

01/05/2017 3:21:59 PM

ਬਾਘਾਪੁਰਾਣਾ(ਰਾਕੇਸ਼)— ਭਾਜਪਾ ਸਰਕਾਰ ਵੱਲੋਂ ਕਾਰਪੋਰੇਟ ਅਮੀਰ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਨੋਟਬੰਦੀ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਗਰੀਬਾਂ, ਛੋਟੇ ਦੁਕਾਨਦਾਰਾਂ, ਰੇਹੜੀਆਂ-ਫੜ੍ਹਿਆਂ ਵਾਲਿਆਂ ਤੇ ਮਜ਼ਦੂਰਾਂ ਤੋਂ ਕਾਲਾ ਧਨ ਕੱਢਵਾ ਰਹੇ ਹਨ, ਜਦੋਂਕਿ ਕਾਲਾ ਧਨ ਸਿਰਫ ਉਨ੍ਹਾਂ ਕੋਲ ਹੈ ਜੋ ਹਰ ਵੇਲੇ ਪ੍ਰਧਾਨ ਮੰਤਰੀ ਦੇ ਚਾਰ ਚੁਫੇਰੇ ਮੰਡਰਾਉਂਦੇ ਰਹਿੰਦੇ ਹਨ।  ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਾਲਾ ਧਨ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਕੋਲ ਨਹੀਂ ਸਗੋਂ ਵਿਦੇਸ਼ਾਂ ਦੇ ਬੈਂਕਾਂ ''ਚ, ਘਪਲੇਬਾਜ਼ਾਂ, ਨਸ਼ਿਆਂ ਦੇ ਸਮੱਗਲਰਾਂ, ਕਾਰਪੋਰੇਟ ਘਰਾਣਿਆਂ ਅਤੇ ਭ੍ਰਿਸ਼ਟ ਅਫਸਰਾਂ ਕੋਲ ਪਿਆ ਹੈ, ਜਿਨ੍ਹਾਂ ਤੱਕ ਸਰਕਾਰ ਦਾ ਹੱਥ ਨਹੀਂ ਜਾਂਦਾ। ਅੱਜ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦਾ ਲੈਣ-ਦੇਣ ਬੰਦ ਹੋਣ ''ਤੇ ਹੈ। ਇਹ ਰੋਸ ਮਾਰਚ ਸ਼ਹਿਰ ਅੰਦਰ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਪੈਨਸ਼ਨਰਾਂ ਤੇ ਬਿਜਲੀ ਕਾਮਿਆਂ ਨੂੰ ਬੈਂਕਾਂ ਵੱਲੋਂ ਪੂਰੀ ਤਨਖਾਹ ਨਾ ਦਿੱਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।