...ਤੇ ਸਿਰੇ ਨਾ ਚੜ੍ਹ ਸਕੀ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੀ ਯੋਜਨਾ

06/25/2019 12:26:30 PM

ਚੰਡੀਗੜ੍ਹ (ਸਾਜਨ) : ਬਿਜਲੀ ਵਿਭਾਗ ਨੇ ਸ਼ਹਿਰ ਦੇ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਦੇਣ ਲਈ 3 ਸਾਲ ਪਹਿਲਾਂ ਖੰਭਿਆਂ 'ਤੇ ਲਟਕਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੀ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਸੀ ਪਰ ਵਿਭਾਗ ਦੇ ਉਦਾਸੀਨ ਰਵੱਈਏ ਨਾਲ ਯੋਜਨਾ ਵਿਚਕਾਰ ਲਟਕੀ ਪਈ ਹੈ। ਸ਼ਹਿਰ ਦੇ ਲਗਭਗ ਸਵਾ 2 ਲੱਖ ਖਪਤਕਾਰਾਂ ਨੂੰ ਛੇਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।
ਮਾਨਸੂਨ ਦਾ ਸੀਜ਼ਨ ਸਿਰ 'ਤੇ ਹੈ ਅਤੇ ਗਰਮੀਆਂ ਦੀਆਂ ਹਨੇਰੀਆਂ ਅਤੇ ਤੇਜ਼ ਹਵਾਵਾਂ ਨੇ ਬਿਜਲੀ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ। ਵਿਭਾਗ ਦਾ ਦਾਅਵਾ ਸੀ ਕਿ 24 ਘੰਟੇ ਬਿਜਲੀ ਸਪਲਾਈ ਦੇਣ ਲਈ ਜੇਕਰ ਤਾਰਾਂ ਅੰਡਰਗਰਾਊਂਡ ਕਰ ਦਿੱਤੀਆਂ ਜਾਣ ਤਾਂ ਯੋਜਨਾ ਸਿਰੇ ਚੜ੍ਹ ਸਕੇਗੀ। ਦੱਸ ਦੇਈਏ ਕਿ ਸ਼ਹਿਰ ਦੇ ਕਈ ਇਲਾਕਿਆਂ 'ਚ ਹਾਲੇ ਵੀ ਬਿਜਲੀ ਦੀਆਂ ਤਾਰਾਂ ਦਾ ਜਾਲ ਲਟਕਿਆ ਪਿਆ ਹੈ। ਖਸਤਾ ਹਾਲਤ 'ਚ ਤਾਰਾਂ ਟੁੱਟਣ ਅਤੇ ਬਿਜਲੀ ਦੇ ਖੰਭੇ ਡਿਗਣ ਨਾਲ ਅਕਸਰ ਬਿਜਲੀ ਦੀ ਕਟੌਤੀ ਕਰਨੀ ਪੈਂਦੀ ਹੈ। ਇਨ੍ਹਾਂ ਤਾਰਾਂ ਨਾਲ ਵੱਡੇ ਹਾਦਸੇ ਹੋਣ ਦਾ ਖਤਰਾ ਰਹਿੰਦਾ ਹੈ।

ਦਿਨ ਭਰ ਲੋਕਾਂ ਨੂੰ ਬਿਜਲੀ ਟ੍ਰਿਪਿੰਗ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਹਾਲਾਤ ਤਦ ਜ਼ਿਆਦਾ ਖਰਾਬ ਹੋ ਜਾਂਦੇ ਹਨ, ਜਦੋਂ ਰਾਤ ਦੇ ਸਮੇਂ ਤਾਰ ਟੁੱਟਣ 'ਤੇ ਕਰਮਚਾਰੀ ਜਲਦੀ ਜੋੜਨ ਲਈ ਨਹੀਂ ਆਉਂਦੇ। ਇਸ ਨਾਲ ਘੰਟਿਆਂ ਤੱਕ ਬਿਨ੍ਹਾਂ ਬਿਜਲੀ ਦੇ ਲੋਕ ਪਰੇਸ਼ਾਨੀ 'ਚ ਫਸੇ ਰਹਿੰਦੇ ਹਨ। ਅਕਸਰ ਰਾਤ 'ਚ ਗਈ ਬਿਜਲੀ ਸੇਵਰੇ ਹੀ ਆਉਂਦੀ ਹੈ। ਏ. ਜੀ. ਆਰ. ਸੀ. ਨੇ ਇਸ ਪ੍ਰਾਜੈਕਟ ਲਈ 17.89 ਕਰੋੜ ਰੁਪਏ ਅਪਰੂਵ ਕੀਤੇ ਹਨ। ਪਾਇਲਟ ਪ੍ਰਾਜੈਕਟ ਤਹਿਤ ਸੈਕਟਰ-8 ਤੋਂ ਇਸ ਦੀ ਸ਼ੁਰੂਆਤ ਹੋਣੀ ਹੈ ਪਰ ਵਿਭਾਗੀ ਉਦਾਸੀਨਤਾ ਕਾਰਨ ਹਾਲੇ ਤੱਕ ਕੇਬਲ ਨੂੰ ਅੰਡਰ ਗਰਾਊਂਡ ਕਰਨ ਦੀ ਪਹਿਲੀ ਸ਼ੁਰੂ ਨਹੀਂ ਹੋ ਸਕੀ ਹੈ। ਦੱਸਿਆ ਜਾਂਦਾ ਹੈ ਕਿ ਪੂਰੇ ਪ੍ਰਾਜੈਕਟ 'ਚ 70 ਫੀਸਦੀ ਹਿੱਸੇਦਾਰੀ ਪ੍ਰਸ਼ਾਸਨ ਦੀ ਹੋਵੇਗੀ, ਜਦੋਂ ਕਿ 30 ਫੀਸਦੀ ਸਮਾਰਟ ਪਾਵਰ ਗਰਿੱਡ ਦੀ ਹਿੱਸੇਦਾਰੀ ਦੱਸੀ ਜਾ ਰਹੀ ਹੈ।

Babita

This news is Content Editor Babita