ਬਿਜਲੀ ਦੀ ਚੋਰੀ ਰੋਕਣ ਤੇ ਬਕਾਇਆ ਬਿੱਲਾਂ ਦੀ ਉਗਰਾਹੀ ਲਈ ਵਿਸ਼ੇਸ ਹਦਾਇਤਾ ਜਾਰੀ

01/18/2018 3:23:42 PM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲ਼ੂ ਘੁੰਮਣ) - ਪੰਜਾਬ ਰਾਜ ਪਾਵਰ ਕਰਾਪੋਰੇਸ਼ਨ ਲਿਮਟਿਡ ਦੇ ਬਾਰਡਰ ਜੋਨ ਇੰਜੀਨੀਅਰ ਕਰਮਜੀਤ ਸਿੰਘ ਖਹਿਰਾ ਵੱਲੋਂ ਭਿੱਖੀਵਿੰਡ ਮੰਡਲ ਵਿਖੇ ਕਰਮਚਾਰੀਆ ਦੀ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਘਰੇਲੂ ਵਰਤੋਂ ਦੀ ਹੋ ਰਹੀ 82 ਪ੍ਰਤੀਸ਼ਤ ਚੋਰੀ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ। ਬਕਾਇਆ ਬਿੱਲਾਂ ਦੇ 12 ਕਰੋੜ ਰੁਪਏ ਦੀ ਰਕਮ ਨੂੰ ਉਗਰਾਹੀ ਕਰਨ ਲਈ ਇੰਨਜੀਨਅਰ ਖਹਿਰਾ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੇ ਮੀਟਰ ਰੀਡਰਾਂ ਨੂੰ ਕਿਹਾ ਕਿ ਉਹ ਮੀਟਰਾਂ ਦੀ ਸਹੀ ਰੀਡਿੰਗ ਕਰਨ ਤੇ ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾ ਨੂੰ ਵਧੀਆਂ ਸੇਵਾਵਾਂ ਦੇਣ ਲਈ ਕਿਹਾ। ਉਨ੍ਹਾਂ ਉਪ ਮੰਡਲਾ ਦੇ ਜੇ. ਈ ਨੂੰ ਕਿਹਾ ਕਿ ਮੁਰੰਮਤ ਵਾਸਤੇ ਅਸਟੀਮੈਂਟ ਬਣਾਉਣ ਦੇ ਨਾਲ-ਨਾਲ ਬੀ. ਐੱਸ. ਐੱਫ ਹੈੱਡਕਵਾਟਰ ਅਮਰਕੋਟ ਨੂੰ ਵੱਖਰਾ ਫੀਡਰ ਬਣਾਉਣ ਲਈ ਤਖਮੀਨਾ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦਫਤਰੀ ਸਟਾਫ ਤੇ ਲੇਖਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਇੰਜਨੀਅਰ ਖਹਿਰਾ ਨੇ ਕਿਹਾ ਕਿ ਬਕਾਇਆ ਬਿੱਲਾਂ ਦੀ ਉਗਰਾਹੀ ਅਤੇ ਬਿਜਲੀ ਚੋਰੀ ਨੂੰ ਘੱਟ ਕਰਨ ਲਈ ਸਮੂਹਿਕ ਯਤਨ ਕੀਤੇ ਜਾਣ। ਇਸ ਮੌਕੇ ਉਪ ਮੁੱਖ ਇੰਨਜੀਨਅਰ ਤਰਨਤਾਰਨ ਸਕੱਤਰ ਸਿੰਘ ਢਿੱਲੋ, ਵਧੀਕ ਨਿਗਰਾਨ ਇੰਜਨੀਅਰ ਮਨੋਹਰ ਸਿੰਘ, ਉਪ ਮੁੱਖ ਇੰਨਜੀਨਅਰ ਸਰਕਲ ਅੰਮ੍ਰਿਤਸਰ ਬਾਲ ਕ੍ਰਿਸ਼ਨ, ਉਪ ਮੰਡਲ ਅਫਸਰ ਖਾਲੜਾ ਬੂਟਾ ਰਾਮ, ਉਪ ਮੰਡਲ ਅਫਸਰ ਅਮਰਕੋਟ ਕਮਲ ਕੁਮਾਰ, ਉਪ ਮੰਡਲ ਅਫਸਰ ਭਿੱਖੀਵਿੰਡ ਜਸਪਾਲ ਸਿੰਘ ਵੱਲੋਂ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਲੋਕਾ ਨੂੰ ਜਾਗਰੂਕ ਕਰਨ ਤਾਂ ਜੋ ਬਿਜਲੀ ਚੋਰੀ ਅਤੇ ਬਕਾਇਆ ਬਿੱਲਾਂ ਦੀ ਉਗਰਾਹੀ ਕੀਤੀ ਜਾ ਸਕੇ । ਲੋਕਾਂ ਨੂੰ ਦੱਸਿਆ ਜਾਵੇ ਕਿ ਜੇਕਰ ਉਹ ਬਿਜਲੀ ਚੋਰੀ ਕਰਨ ਤੋਂ ਨਹੀਂ ਹਟਣਗੇ ਤਾਂ ਉਨ੍ਹਾਂ ਖਿਲਾਫ ਕੇਸ ਬਣਾਏ ਜਾਣਗੇ। ਮੁਲਾਜਮ ਆਗੂਆ ਪੂਰਨ ਸਿੰਘ ਮਾੜੀਮੇਘਾ ਤੇ ਦੀਪਕ ਕੁਮਾਰ ਵੱਲੋਂ ਮੁੱਖ ਇੰਜਨੀਅਰ ਨੂੰ ਜੀ ਆਇਆ ਕਰਦਿਆਂ ਮੁਲਾਜਮਾਂ ਦੀਆ ਮੁਸ਼ਕਲਾ ਅਤੇ ਮਸਲਿਆਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਜੇ. ਈ ਜਸਵਿੰਦਰ ਸਿੰਘ, ਲਾਭਪ੍ਰੀਤ ਸਿੰਘ, ਨਿਸ਼ਾਨਜੀਤ ਸਿੰਘ, ਅਵਤਾਰ ਸਿੰਘ, ਮਾਲ ਤੇ ਲੇਖਾਕਾਰ ਜਸਪ੍ਰੀਤ ਸਿੰਘ, ਬੇਅੰਤ ਸਿੰਘ ਖਾਲੜਾ, ਹੀਰਾ ਸਿੰਘ ਕਲਰਕ ਭਿੱਖੀਵਿੰਡ, ਆਦਿ ਹਾਜ਼ਰ ਸਨ।