ਬਿਜਲੀ ਦੇ ਬਿੱਲਾਂ ਨੂੰ ਲੈ ਕੇ ''ਆਪ'' ਨੇ ਪੰਜਾਬ ਸਰਕਾਰ ਖਿਲ਼ਾਫ਼ ਕੀਤਾ ਪ੍ਰਦਰਸ਼ਨ

06/19/2020 1:28:57 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਿੱਲ ਮੁਆਫ਼ ਨਾ ਕਰਨ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਸਰਕਾਰ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਪੰਜਾਬ 'ਚ ਆਮ ਜਨਤਾ ਦੀ ਕੈਪਟਨ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋਂ : ਡਿਲਿਵਰੀ ਤੋਂ ਬਾਅਦ ਬੀਬੀ ਨਿਕਲੀ ਕੋਰੋਨਾ ਪਾਜ਼ੇਟਿਵ, ਡਾਕਟਰਾਂ ਦੇ ਫੁੱਲੇ ਹੱਥ-ਪੈਰ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਸੰਕਟ ਦੌਰਾਨ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਗੱਲ ਕਹੀ ਸੀ ਪਰ ਅਜੇ ਤੱਕ ਕਿਸੇ ਦੇ ਵੀ ਬਿੱਲ ਮੁਆਫ਼ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਬਿੱਲ ਮੁਆਫ਼ ਕਰਨ ਦੀ ਬਜਾਏ ਤਾਲਾਬੰਦੀ ਦੌਰਾਨ ਬੰਦ ਪਈਆਂ ਦੁਕਾਨਾਂ ਦੇ ਵੀ ਬਿੱਲ ਭੇਜ ਦਿੱਤੇ ਹਨ, ਜਿਸ ਕਾਰਨ ਆਮ ਜਨਤਾ ਕਾਫ਼ੀ ਪਰੇਸ਼ਾਨ ਹੈ। ਕਿਉਂਕਿ ਇਸ ਸੰਕਟ ਦੀ ਘੜ੍ਹੀ 'ਚ ਉਨ੍ਹਾਂ ਨੂੰ ਕੋਈ ਕਮਾਈ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਟੋਂ-ਘੱਟ 50 ਫ਼ੀਸਦੀ ਲੋਕਾਂ ਦੇ ਘਰਾਂ ਦੇ ਬਿੱਲ ਮੁਆਫ਼ ਕੀਤੇ ਜਾਣ। ਇਸ ਦੇ ਨਾਲ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਸੰਘਰਸ਼ਨ ਨੂੰ ਹੋਰ ਤੇਜ਼ ਕਰਨਗੇ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 107 ਸਾਲਾ ਬਜ਼ੁਰਗ ਨੇ ਤੋੜਿਆ ਦਮ

Baljeet Kaur

This news is Content Editor Baljeet Kaur