ਬਿਜਲੀ ਦਾ ਬਿੱਲ 19.28 ਲੱਖ ਆਉਣ ਕਾਰਨ ਉੱਡੇ ਖਪਤਕਾਰ ਦੇ ਹੋਸ਼

03/26/2019 9:47:43 AM

ਜਲੰਧਰ (ਪੁਨੀਤ) - 10 ਹਜ਼ਾਰ ਰੁਪਏ ਦੇ ਕਰੀਬ ਰੁਟੀਨ ਬਿੱਲ ਆਉਣ ਵਾਲੇ ਬਿਜਲੀ ਖਪਤਕਾਰ ਦਾ ਬਿਜਲੀ ਦਾ ਬਿੱਲ 19.28 ਲੱਖ ਆ ਜਾਣ ਕਾਰਨ ਉਸ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਈਸਟ ਡਵੀਜ਼ਨ 'ਚ ਪੈਂਦੇ ਭਗਤ ਸਿੰਘ ਚੌਕ ਕੋਲ ਇਕ ਫੈਕਟਰੀ ਦਾ ਬਿਜਲੀ ਬਿੱਲ ਅਕਾਊਂਟ 3002536801 ਹੈ, ਜੋ ਸਿਕੰਦਰ ਲਾਲ ਦੇ ਨਾਂ ਨਾਲ ਰਜਿਸਟਰਡ ਹੈ। ਇਸ ਅਕਾਊਂਟ ਨੰਬਰ 'ਚ ਇਕ ਮੋਬਾਇਲ ਨੰਬਰ ਰਜਿਸਟਰਡ ਹੋਣ ਕਾਰਨ ਬਿੱਲ ਬਣਦਿਆਂ ਹੀ ਮੋਬਾਇਲ 'ਤੇ ਮੈਸੇਜ ਆ ਜਾਂਦਾ ਹੈ ਤੇ ਬੀਤੇ ਦਿਨ ਆਏ ਇਸ ਮੈਸੇਜ 'ਚ ਖਪਤਕਾਰ ਦਾ ਬਿਜਲੀ ਬਿੱਲ 19,28,460 ਰੁਪਏ ਦੱਸਿਆ ਗਿਆ, ਜਿਸ ਦੀ ਅਦਾਇਗੀ ਦੀ ਤਰੀਕ 1 ਅਪ੍ਰੈਲ ਹੈ। ਸਬੰਧਤ ਖਪਤਕਾਰ ਮਨੂੰ ਭਾਂਗੜੀ ਨੇ ਦੱਸਿਆ ਕਿ ਪਿਛਲੀ ਵਾਰ ਮਈ ਮਹੀਨੇ 'ਚ ਵੀ ਉਸ ਨੂੰ 2.90 ਲੱਖ ਦੇ ਕਰੀਬ ਬਿਜਲੀ ਬਿੱਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ 1 ਵਾਰ ਗਲਤੀ ਮੰਨੀ ਜਾ ਸਕਦੀ ਹੈ ਪਰ ਇਸ ਵਾਰ ਫਿਰ ਗਲਤ ਬਿੱਲ ਆਉਣ ਤੋਂ ਸਪੱਸ਼ਟ ਹੈ ਕਿ ਪਾਵਰਕਾਮ ਨਾਲ ਸਬੰਧਤ ਬਿੱਲ ਬਣਾਉਣ ਵਾਲੇ ਵਿਅਕਤੀ ਧਿਆਨ ਨਹੀਂ ਦੇ ਰਹੇ।ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਪ੍ਰਤੀ ਜ਼ਰੂਰੀ ਕਦਮ ਚੁੱਕਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨ ਹੋ ਕੇ ਬਿਜਲੀ ਦਫਤਰਾਂ ਦੇ ਚੱਕਰ ਨਾ ਲਾਉਣੇ ਪੈਣ।

rajwinder kaur

This news is Content Editor rajwinder kaur