ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ 2 ਡਿਪਟੀ ਕਮਿਸ਼ਨਰਾਂ ਤੇ 8 ਐੱਸ. ਐੱਸ. ਪੀਜ਼ ਦਾ ਕੀਤਾ ਤਬਾਦਲਾ

01/18/2022 6:33:13 PM

ਚੰਡੀਗੜ੍ਹ (ਬਿਊਰੋ)-ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੰਜਾਬ ’ਚ ਦੋ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ (ਡੀ.ਈ.ਓਜ਼) ਅਤੇ ਅੱਠ ਸੀਨੀਅਰ ਪੁਲਸ ਕਪਤਾਨਾਂ (ਐੱਸ. ਐੱਸ. ਪੀਜ਼) ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫਸਰ (ਸੀ. ਈ. ਓ.) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਗਿਰੀਸ਼ ਦਿਆਲਨ ਨੂੰ ਡੀ. ਸੀ.-ਕਮ-ਡੀ. ਈ. ਓ. ਫਿਰੋਜ਼ਪੁਰ ਨਿਯੁਕਤ ਕੀਤਾ ਹੈ, ਜਦਕਿ ਵਿਨੀਤ ਕੁਮਾਰ ਬਠਿੰਡਾ ਦੇ ਨਵੇਂ ਡੀ. ਸੀ.-ਕਮ-ਡੀ. ਈ. ਓ. ਹੋਣਗੇ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਹਰਜੀਤ ਸਿੰਘ ਨੂੰ ਐੱਸ.ਐੱਸ.ਪੀ. ਐੱਸ. ਏ. ਐੱਸ. ਨਗਰ, ਧਰੁਮਨ ਐੱਚ. ਨਿੰਬਲੇ ਨੂੰ ਐੱਸ. ਐੱਸ. ਪੀ. ਹੁਸ਼ਿਆਰਪੁਰ, ਪਾਟਿਲ ਕੇਤਨ ਬਾਲੀਰਾਮ ਨੂੰ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਨੂੰ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ, ਗੁਲਨੀਤ ਸਿੰਘ ਖੁਰਾਣਾ ਨੂੰ ਐੱਸ.ਐੱਸ.ਪੀ. ਤਰਨਤਾਰਨ, ਅਮਨੀਤ ਕੌਂਡਲ ਨੂੰ ਐੱਸ.ਐੱਸ.ਪੀ. ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਸਰਤਾਜ ਸਿੰਘ ਚਾਹਲ ਨੂੰ ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ।

Manoj

This news is Content Editor Manoj