ਬਜ਼ੁਰਗ ਮਹਿਲਾ ਦੇ ਗਲੇ ''ਚ ਰੱਸੀ ਪਾ ਕੇ ਗਹਿਣੇ ਤੇ ਨਕਦੀ ਲੁੱਟੀ

09/22/2017 5:37:15 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪਿੰਡ ਪੱਲੀ ਝਿੱਕੀ ਵਿਖੇ ਇਕ ਬਜ਼ੁਰਗ ਜੋੜੇ ਦੇ ਘਰ 'ਚ ਦਾਖਲ ਹੋ ਕੇ ਮਹਿਲਾ ਦੇ ਗਲੇ 'ਚ ਰੱਸੀ ਪਾ ਕੇ ਸੋਨੇ ਦੀਆਂ ਵਾਲੀਆਂ, ਕੜਾ ਤੇ ਬਟੂਆ, ਜਿਸ ਵਿਚ 1500 ਰੁਪਏ ਸਨ, ਖੋਹ ਕੇ ਫਰਾਰ ਹੋਣ ਵਾਲੇ ਅਣਪਛਾਤੇ ਮੋਟਰਸਾਈਕਲ ਸਵਾਰਾਂ 'ਚੋਂ ਇਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਐੱਸ. ਐੱਚ. ਓ. ਗੁਰਮੁੱਖ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਦੀ ਪਛਾਣ ਵਰਿੰਦਰਪਾਲ ਸਿੰਘ ਉਰਫ ਰੂਬੀ ਪੁੱਤਰ ਰਘੁਵੀਰ ਸਿੰਘ ਵਾਸੀ ਸਨਾਣਾ ਥਾਣਾ ਸਦਰ ਰੋਪੜ ਵਜੋਂ ਹੋਈ ਹੈ। ਲੁੱਟ ਦੀ ਵਾਰਦਾਤ 'ਚ ਸਾਥ ਦੇਣ ਵਾਲੇ ਦੂਜੇ ਸਾਥੀ ਦੀ ਪਛਾਣ ਮੁਕੇਸ਼ ਕੌਸ਼ਲ ਉਰਫ ਲੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਆਰਾ ਚੌਕ ਥਾਣਾ ਡਾਡਾਸਿਬਾ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲਸ ਨੇ ਗ੍ਰਿਫਤਾਰ ਨੌਜਵਾਨ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਤੇ ਪਰਸ ਵੀ ਬਰਾਮਦ ਕਰ ਲਿਆ ਹੈ।