ਸ਼ਰਾਬੀ ਵਿਅਕਤੀ ਨੇ ਨਹਿਰ ''ਚ ਮਾਰੀ ਛਾਲ, ਲੋਕਾਂ ਨੇ ਕੱਢਿਆ ਜਿਊਂਦਾ ਬਾਹਰ

07/21/2017 7:03:00 PM

ਕਾਠਗੜ੍ਹ (ਰਾਜੇਸ਼) : ਬਿਸਤ ਦੁਆਬ ਨਹਿਰ ਕਾਠਗੜ੍ਹ ਮੋੜ 'ਤੇ ਇਕ ਬਜ਼ੁਰਗ ਸ਼ਰਾਬੀ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਕਾਠਗੜ੍ਹ ਮੋੜ 'ਤੇ ਛੋਟੇ ਹਾਥੀ ਯੂਨੀਅਨ ਦੇ ਡਰਾਇਵਰਾਂ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ 10 ਵਜੇ ਦੇ ਕਰੀਬ ਇਕ ਸ਼ਰਾਬੀ ਬਜ਼ੁਰਗ ਨੇ ਪਹਿਲਾਂ ਚਾਹ ਵਾਲੇ ਦੀ ਦੁਕਾਨ 'ਤੇ ਚਾਹ ਪੀਤੀ ਤੇ ਫਿਰ ਨਹਿਰ ਵੱਲ ਚੱਲ ਗਿਆ ਤਾਂ ਉਸਨੇ ਨਹਿਰ 'ਚ ਛਾਲ ਮਾਰ ਦਿੱਤੀ।
ਇਸ ਦੌਰਾਨ ਛੋਟਾ ਹਾਥੀ ਯੂਨੀਅਨ ਦੇ ਡਰਾਈਵਰਾਂ ਨੇ ਬੜੀ ਹਿੰਮਤ ਨਾਲ ਬਜ਼ੁਰਗ ਨੂੰ ਨਹਿਰ 'ਚੋਂ ਜਿਊਂਦਾ ਬਾਹਰ ਕੱਢ ਲਿਆ ਤੇ ਫਿਰ ਕਾਠਗੜ੍ਹ ਪੁਲਸ ਨੂੰ ਸੂਚਿਤ ਕੀਤਾ। ਜਦੋਂ ਇਸ ਸਬੰਧੀ ਥਾਣਾ ਕਾਠਗੜ੍ਹ ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਕਿਹਾ ਇਹ ਵਿਅਕਤੀ ਕਾਠਗੜ੍ਹ ਦਾ ਵਸਨੀਕ ਸੀ ਜਿਸਨੂੰ ਕਾਠਗੜ੍ਹ ਦੀ ਪੰਚਾਇਤ ਹਵਾਲੇ ਕਰ ਦਿੱਤਾ ਗਿਆ ਹੈ।