70 ਦੀ ਉਮਰ ਜੋਸ਼ 25 ਵਾਲਾ, ਨੌਜਵਾਨਾਂ ਨੂੰ ਵੀ ਮਾਤ ਪਾਊਂਦੈ ਇਹ ਬਾਬਾ

09/05/2018 7:01:59 PM

ਬਰਨਾਲਾ (ਪੁਨੀਤ ਮਾਨ) : ਨੌਜਵਾਨਾਂ ਲਈ ਮਿਸਾਲ ਬਣਿਆ ਬਰਨਾਲਾ ਦਾ 70 ਸਾਲਾ ਬਜ਼ੁਰਗ ਕੌਰ ਸਿੰਘ ਜਿਸ ਨੇ 15 ਸਾਲ ਫੌਜ 'ਚ ਸੇਵਾਵਾਂ ਨਿਭਾਉਣ ਤੋਂ ਬਾਅਦ ਖੇਡਾਂ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰੀਆਂ ਅਤੇ ਹੁਣ ਵੀ ਹਰ ਰੋਜ਼ ਗਰਾਊਂਡ 'ਚ ਅਭਿਆਸ ਕਰਦਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਾ ਹੈ। ਸਾਬਕਾ ਫੌਜੀ ਕੌਰ ਸਿੰਘ ਟ੍ਰਿਪਲ ਜੰਪ, ਲੌਂਗ ਜੰਪ, ਜੈਵਲਿਨ ਥਰੋ, ਡਿਸਕਸ ਥਰੋ, ਹੈਮਰ ਥਰੋ, ਪੋਲ ਵਾਲਟ, ਸ਼ਾਟ ਪੁੱਟ, ਦਾ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਇਹ ਹੀ ਨਹੀਂ 9 ਵਾਰ ਨੈਸ਼ਨਲ ਪੱਧਰ ਤੇ ਪੰਜਾਬ ਨੈਸ਼ਨਲ ਬੈਂਕ ਦੀ ਨੁਮਾਇੰਦਗੀ ਕਰਨ ਵਾਲਾ ਕੌਰ ਸਿੰਘ ਹੁਣ ਤੱਕ 12 ਵਾਰ ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਤਗਮੇ ਜਿੱਤ ਚੁੱਕਾ ਹੈ। 

ਇਹ 70 ਸਾਲਾ ਬਜ਼ੁਰਗ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਸ੍ਰੋਤ ਬਣ ਚੁੱਕਾ ਹੈ। ਕੌਰ ਸਿੰਘ ਦੀਆਂ ਪ੍ਰਾਪਤੀਆਂ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਾਣ ਹੈ। ਕੌਰ ਸਿੰਘ ਭਾਂਵੇ 70 ਵਰਿਆਂ ਨੂੰ ਢੁੱਕ ਚੁੱਕਾ ਹੈ ਪਰ ਅੱਜ ਵੀ ਉਹ ਆਪਣੀਆਂ ਅੱਖਾਂ 'ਚ ਓਲਪਿੰਕ 'ਚ ਖੇਡਣ ਦਾ ਸੁਪਨਾ ਪਾਲੀ ਬੈਠਾ ਹੈ ਤਾਂ ਜੋ ਵਿਸ਼ਵ 'ਚ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ।