ਲੁਧਿਆਣਾ ਦੀ ਜਾਮਾ ਮਸੀਤ 'ਚ 'ਈਦ' ਦੀਆਂ ਰੌਣਕਾਂ, ਨਮਾਜ਼ੀਆਂ ਨੇ ਮਾਸਕ ਪਾ ਕੇ ਅਦਾ ਕੀਤੀ ਨਮਾਜ਼

08/01/2020 1:19:23 PM

ਲੁਧਿਆਣਾ (ਸਲੂਜਾ, ਨਰਿੰਦਰ) : ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸੀਤ ਵਿਖੇ ਅੱਜ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਆਪਸੀ ਦਾਇਰੇ ਨੂੰ ਵੀ ਬਣਾਈ ਰੱਖਿਆ ਗਿਆ ਅਤੇ ਨਮਾਜ਼ੀ ਮੂੰਹ 'ਤੇ ਮਾਸਕ ਬੰਨ੍ਹ ਕੇ ਨਮਾਜ਼ ਅਦਾ ਕਰਦੇ ਵਿਖਾਈ ਦਿੱਤੇ। ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਨੇ ਇਸ ਮੌਕੇ ਸਮੁੱਚੀ ਲੋਕਾਈ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੁਨੇਹਾ ਵੀ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਹਜੂਰ ਸਾਹਿਬ ਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ

ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਕੁਰਬਾਨੀ ਦਾ ਤਿਉਹਾਰ ਹੈ, ਜਿਸ ਨੂੰ ਈਦ ਉਲ ਜੁਹਾ ਭਾਵ ਕੇ ਈਦ-ਏ-ਕੁਰਬਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਪਸ 'ਚ ਦਾਇਰਾ ਬਣਾ ਕੇ ਨਮਾਜ਼ ਅਦਾ ਕੀਤੀ ਗਈ ਹੈ ਅਤੇ ਦੁਆ ਮੰਗੀ ਗਈ ਹੈ ਕਿ ਜੋ ਮਹਾਮਾਰੀ ਪੂਰੇ ਵਿਸ਼ਵ 'ਚ ਫੈਲੀ ਹੋਈ ਹੈ, ਉਸ ਤੋਂ ਇਨਸਾਨ ਨੂੰ ਬਚਾਇਆ ਜਾ ਸਕੇ ਅਤੇ ਜੋ ਆਉਣ ਵਾਲਾ ਸਮਾਂ ਹੈ, ਉਹ ਖੁਸ਼ੀਆਂ ਭਰਿਆ ਹੋਵੇ। 

ਇਹ ਵੀ ਪੜ੍ਹੋ : ਝੂਠੇ ਇਸ਼ਕ 'ਚ ਪੱਟੀ ਗਈ ਨਾਬਾਲਗ ਕੁੜੀ, ਆਸ਼ਕ ਨੇ ਰੋਲ੍ਹੀ ਇੱਜ਼ਤ, ਜਦੋਂ ਮਨ ਭਰਿਆ ਤਾਂ...


ਸ਼ਾਹੀ ਇਮਾਮ ਨੇ ਨਮਾਜ਼ੀਆਂ ਨੂੰ ਕਿਹਾ ਕਿ ਅੱਜ ਈਦ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਆਂਢੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਭੁੱਖਾ ਨਾ ਰਹੇ। ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਂਦੇ ਹਨ, ਅਸੀਂ ਸਾਲ ਭਰ ਰੋਜਾਨਾ ਪੰਜ ਨਮਾਜ਼ਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ 6 ਨਮਾਜ਼ਾਂ ਅਦਾ ਕਰਦੇ ਹਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਬਾਨੀ ਦੇ ਇਸ ਦਿਨ ਅਸੀਂ ਸਭ ਇਸ ਸੰਕਲਪ ਨੂੰ ਦੁਹਰਾਉਂਦੇ ਹਾਂ ਕਿ ਜੇਕਰ ਦੇਸ਼ ਅਤੇ ਕੌਮ ਨੂੰ ਲੋੜ ਪਵੇ ਤਾਂ ਅਸੀਂ ਪਿੱਛੇ ਨਹੀਂ ਰਹਾਂਗੇ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਲੁਧਿਆਣਾ 'ਚ 18 ਕੋਰੋਨਾ ਪੀੜਤ ਮਾਵਾਂ ਨੇ ਜਨਮੇ ਬੱਚੇ, ਸਾਰੇ ਤੰਦਰੁਸਤ

Babita

This news is Content Editor Babita