ਖੂਬ ਪੜ੍ਹੇ-ਲਿਖੇ ਹਨ ਪੰਜਾਬ ਦੇ ਪ੍ਰਧਾਨ, ਜਾਣੋ ਵੱਡੇ ਆਗੂਆਂ ਦੀ ਵਿੱਦਿਅਕ ਯੋਗਤਾ (ਤਸਵੀਰਾਂ)

01/22/2022 10:59:54 AM

ਚੰਡੀਗੜ੍ਹ : ਇਕ ਸਮਾਂ ਸੀ, ਜਦੋਂ ਅਣਪੜ੍ਹ ਲੋਕ ਵੀ ਸਿਆਸਤ ’ਚ ਕਿਸਮਤ ਅਜ਼ਮਾਉਣ ਉਤਰਦੇ ਸਨ। ਇਨ੍ਹਾਂ 'ਚੋਂ ਕਈ ਘੱਟ ਪੜ੍ਹੇ-ਲਿਖੇ ਤਾਂ ਉੱਚੇ ਮੁਕਾਮ ਤੱਕ ਵੀ ਪਹੁੰਚੇ ਹਨ ਪਰ ਹੁਣ ਦੌਰ ਬਦਲ ਚੁੱਕਿਆ ਹੈ। ਹੁਣ ਪੰਜਾਬ ਦਾ ਹਰ ਵੱਡਾ ਨੇਤਾ ਡਿਗਰੀਧਾਰੀ ਹੈ। ਇਨ੍ਹਾਂ ਨੇਤਾਵਾਂ ਨੇ ਚੰਗੇ ਸਕੂਲ ਤੋਂ ਨਿਕਲ ਕੇ ਚੰਗੇ ਕਾਲਜ ਤੋਂ ਡਿਗਰੀ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰਿਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਵਿੱਦਿਅਕ ਯੋਗਤਾ ‘ਜਗ ਬਾਣੀ’ ਦੇ ਪਾਠਕਾਂ ਸਾਹਮਣੇ ਪੇਸ਼ ਕਰ ਰਹੇ ਹਨ ਹਰੀਸ਼ ਚੰਦਰ-
ਪੀ. ਐੱਚ. ਡੀ. ਕਰ ਰਹੇ ਹਨ ਮੁੱਖ ਮੰਤਰੀ ਚੰਨੀ
ਚਰਨਜੀਤ ਸਿੰਘ ਚੰਨੀ 4 ਮਹੀਨੇ ਪਹਿਲਾਂ ਅਚਾਨਕ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਰਖ਼ੀਆਂ ਵਿਚ ਆਏ ਸਨ। ਕੈਪਟਨ ਅਮਰਿੰਦਰ ਸਰਕਾਰ ਵਿਚ ਮੰਤਰੀ ਹੋਣ ਦੇ ਬਾਵਜੂਦ ਸ. ਚੰਨੀ ਬਹੁਤ ਹੀ ਲੋਅ-ਪ੍ਰੋਫਾਈਲ ਰਹਿੰਦੇ ਸਨ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਦੇ ਲੋਕਾਂ ਦੀ ਨਜ਼ਰ ਉਨ੍ਹਾਂ ’ਤੇ ਟਿਕੀ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ 'ਚੋਂ ਲਾਅ ਤੋਂ ਇਲਾਵਾ ਜਲੰਧਰ ਦੀ ਪੀ. ਟੀ. ਯੂ. ਤੋਂ ਐੱਮ. ਬੀ. ਏ. ਵੀ ਕੀਤੀ ਹੈ। ਹੁਣ ਪੀ. ਐੱਚ. ਡੀ. ਕਰਨ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ ਹੋਰਡਿੰਗਾਂ 'ਚ ਗਾਂਧੀ ਪਰਿਵਾਰ ਤੇ ਮਨਮੋਹਨ ਸਿੰਘ ਨੂੰ ਨਹੀਂ ਮਿਲੀ ਥਾਂ
ਫ਼ੌਜੀ ਅਕਾਦਮੀ ਤੋਂ ਗ੍ਰੈਜੂਏਟ ਹਨ ਕੈਪਟਨ
ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਮਲਾ ਦੇ ਲਾਰੈਸਟੋ ਕਾਨਵੈਂਟ ਅਤੇ ਸਨਾਵਰ ਦੇ ਲਾਰੈਂਸ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਦੇਹਰਾਦੂਨ ਦੇ ਪ੍ਰਸਿੱਧ ਦੂਨ ਸਕੂਲ ਤੋਂ ਸਕੂਲੀ ਸਿੱਖਿਆ ਪੂਰੀ ਕੀਤੀ। ਫਿਰ ਕੈਪਟਨ ਅਮਰਿੰਦਰ ਸਿੰਘ ਇੰਡੀਅਨ ਮਿਲਿਟਰੀ ਅਕਾਦਮੀ ਦੇਹਰਾਦੂਨ ਤੋਂ ਗ੍ਰੈਜੂਏਟ ਹੋਏ।


ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਸੀ ਬਾਦਲ ਨੇ
ਪੰਜਾਬ ਦੇ ਸਭ ਤੋਂ ਬਜ਼ੁਰਗ ਨੇਤਾ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲਾਹੌਰ ਦੇ ਫੋਰਮੈਨ ਈਸਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਲਾਹੌਰ ਦੇ ਕਾਲਜ ਤੋਂ ਨਿਕਲਦੇ ਹੀ ਉਹ ਸਿਆਸਤ ਵਿਚ ਕੁੱਦ ਪਏ ਸਨ।

ਇਹ ਵੀ ਪੜ੍ਹੋ : ਹਥਿਆਰਾਂ ਦੀ ਸੇਲ ਤੋਂ ਲੈ ਕੇ ਲਾਊਡ ਸਪੀਕਰ ਦੀ NOC ਪੁਲਸ ਨਹੀਂ, ਡੀ. ਸੀ. ਦਫਤਰ ਵੱਲੋਂ ਦੇਣ ਦੇ ਹੁਕਮ


ਨਵਜੋਤ ਸਿੰਘ ਸਿੱਧੂ ਮੁੰਬਈ ਦੇ ਕਾਲਜ ’ਚ ਵੀ ਪੜ੍ਹੇ ਹਨ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਕੂਲੀ ਸਿੱਖਿਆ ਵਾਈ. ਪੀ. ਐੱਸ. ਪਟਿਆਲਾ ਵਿਚ ਪੂਰੀ ਕੀਤੀ। ਖ਼ਾਸ ਗੱਲ ਇਹ ਹੈ ਕਿ ਵਾਈ. ਪੀ. ਐੱਸ. ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਂ ’ਤੇ ਬਣਿਆ ਸਕੂਲ ਹੈ ਅਤੇ ਇਸ ਸਕੂਲ ਦਾ ਕਰਤਾ-ਧਰਤਾ ਕੈਪਟਨ ਅਮਰਿੰਦਰ ਦਾ ਪਰਿਵਾਰ ਹੈ। ਉਹ ਮੁੰਬਈ ਦੇ ਐੱਚ. ਆਰ. ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਵਿਚ ਵੀ ਪੜ੍ਹੇ ਹਨ।


ਸੁਖਬੀਰ ਸਿੰਘ ਬਾਦਲ ਨੇ ਅਮਰੀਕਾ ਤੋਂ ਕੀਤਾ ਐੱਮ. ਬੀ. ਏ.
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਾਰੈਂਸ ਸਕੂਲ ਸਨਾਵਰ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ. ਏ. ਆਨਰਜ਼ ਕੀਤਾ। ਇਸ ਤੋਂ ਬਾਅਦ ਐੱਮ. ਬੀ. ਏ. ਦੀ ਡਿਗਰੀ ਉਨ੍ਹਾਂ ਨੇ ਲਾਸ ਏਂਜੈਲਸ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਲਈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, ਗਣਤੰਤਰ ਦਿਹਾੜੇ ਮੌਕੇ ਸੀ ਹਮਲੇ ਦੀ ਤਿਆਰੀ


ਭਗਵੰਤ ਮਾਨ ਸਰਕਾਰੀ ਕਾਲਜ ਤੋਂ ਗ੍ਰੈਜੂਏਟ
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਕੀਤੇ ਗਏ ਭਗਵੰਤ ਮਾਨ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਗ੍ਰੈਜੂਏਟ ਹਨ। ਕਾਲਜ ਵਿਚ ਪੜ੍ਹਾਈ ਦੌਰਾਨ ਹੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਯੂਥ ਫੈਸਟੀਵਲ ਆਦਿ ਵਿਚ ਕਾਮੇਡੀ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਾਲਜ ਲਈ ਦੋ ਗੋਲਡ ਮੈਡਲ ਵੀ ਜਿੱਤੇ ਸਨ।

ਸੁਖਦੇਵ ਸਿੰਘ ਢੀਂਡਸਾ ਸਰਕਾਰੀ ਕਾਲਜ ’ਚ ਪੜ੍ਹੇ
ਸੰਗਰੂਰ ਜ਼ਿਲ੍ਹੇ ਦੇ ਪਿੰਡ ਊਭਾਵਾਲ ਵਿਚ ਜੰਮੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਥਾਨਕ ਸਕੂਲ ਤੋਂ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਢੀਂਡਸਾ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਗ੍ਰੈਜੂਏਸ਼ਨ ਕੀਤੀ। ਇਸ ਕਾਲਜ ਤੋਂ ਹੀ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰ ਦਿੱਤਾ ਸੀ।


ਜਸਵੀਰ ਸਿੰਘ ਗੜ੍ਹੀ ਨੇ ਚੰਡੀਗੜ੍ਹ ਤੋਂ 9ਵੀਂ ਅਤੇ ਬਨਾਰਸ ਤੋਂ ਐੱਮ. ਏ. ਕੀਤੀ
ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਚੰਡੀਗੜ੍ਹ ਤੋਂ 9ਵੀਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਕੀਤੀ। ਇਸ ਤੋਂ ਬਾਅਦ ਬਲਾਚੌਰ ਤੋਂ 12ਵੀਂ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਬਨਾਰਸ ਯੂਨੀਵਰਸਿਟੀ ਤੋਂ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਇੰਨਾ ਹੀ ਨਹੀਂ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੈਟਰਨਰੀ ਸਾਇੰਸ ਵਿਚ ਡਿਪਲੋਮਾ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita