ਸਿੱਖਿਆ ਵਿਭਾਗ ਅਪਣਾ ਸਕਦੈ ਨਵੀਂ ਪ੍ਰਕਿਰਿਆ, ਹੁਣ BM ਤੇ DM ਲੱਗਣ ਲਈ ਅਧਿਆਪਕਾਂ ਨੂੰ ਪਾਰ ਕਰਨਾ ਪਵੇਗਾ ਟੈਸਟ

11/25/2022 9:49:48 AM

ਲੁਧਿਆਣਾ (ਵਿੱਕੀ) : ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਦੀ ਡਿਊਟੀ ਛੱਡ ਕੇ ਕੋਈ ਹੋਰ ਡਿਊਟੀ ਦੇ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਪਸ ਸਕੂਲਾਂ ’ਚ ਭੇਜਣ ਲਈ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵੱਲੋਂ ਹੁਣ ਨਵੀਂ ਨੀਤੀ ਤਹਿਤ ਡੀ. ਐੱਮ ਤੇ ਬੀ. ਐੱਮ. ਦੀ ਨਿਯੁਕਤੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨਿਯੁਕਤੀ ਤੋਂ ਪਹਿਲਾਂ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਅਧਿਆਪਕਾਂ ਦਾ ਬਕਾਇਦਾ ਟੈਸਟ ਵੀ ਲਿਆ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਣੇ ਹਰਿਆਣਾ ਤੇ ਦਿੱਲੀ 'ਚ 'ਕੋਲਡ ਅਟੈਕ', ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਜਾਣਕਾਰੀ ਮੁਤਾਬਕ ਜੋ ਡੀ. ਐੱਮ., ਬੀ. ਐੱਮ. ਪਿਛਲੇ 2 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਇਹ ਡਿਊਟੀ ਦੇ ਰਹੇ ਹਨ, ਉਨ੍ਹਾਂ ਦੀ ਜੱਦੀ ਸਕੂਲ ’ਚ ਵਾਪਸੀ ਤੈਅ ਹੈ। ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਤੋਂ ਅਜਿਹੇ ਅਧਿਆਪਕਾਂ ਦੀ ਜਾਣਕਾਰੀ ਇਕੱਠੀ ਕਰ ਲਈ ਗਈ ਹੈ ਅਤੇ ਆਉਂਦੇ ਇਕ-ਦੋ ਦਿਨਾਂ ’ਚ ਹੀ ਇਸ ’ਤੇ ਕਾਰਵਾਈ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ GST ਵਿਭਾਗ ਵੱਲੋਂ ਫਰਜ਼ੀ ਬਿਲਿੰਗ ਤੇ ਖ਼ਰੀਦ-ਵੇਚ 'ਚ ਸ਼ਾਮਲ 18 ਫਰਮਾਂ ਰੱਦ

ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵੱਲੋਂ ਇਹ ਜ਼ੁਬਾਨੀ ਹੁਕਮ ਵੀ ਦਿੱਤੇ ਗਏ ਹਨ ਕਿ ਜੇਕਰ ਕਿਸੇ ਜ਼ਿਲ੍ਹੇ ’ਚੋਂ ਕਿਸੇ ਅਧਿਆਪਕ ਸਬੰਧੀ ਸੂਚਨਾ ਲੁਕੋਈ ਗਈ, ਜੋ ਕਿਸੇ ਹੋਰ ਡਿਊਟੀ ’ਤੇ ਤਾਇਨਾਤ ਹੈ ਤਾਂ ਇਸ ਦੇ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita