ਨਕਲੀ ਈ.ਡੀ. ਦੀ ਟੀਮ ਚੜ੍ਹੀ ਅਸਲੀ ਪੁਲਸ ਦੇ ਹੱਥੇ, ਮਹਿੰਗੀਆਂ ਕਾਰਾਂ ਸਮੇਤ ਰਿਵਾਲਵਰ ਬਰਾਮਦ

10/20/2020 4:14:30 PM

ਭਵਾਨੀਗੜ੍ਹ (ਕਾਂਸਲ): ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਆਈ.ਪੀ.ਐੱਸ. ਵਿਵੇਕਸ਼ੀਲ ਸੋਨੀ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 16 ਅਕਤੂਬਰ ਦੀ ਸਵੇਰ ਨੂੰ ਭਵਾਨੀਗੜ੍ਹ ਦੀ ਢੋਡਿਆਂ ਪੱਤੀ ਦੇ ਨਿਵਾਸੀ ਕ੍ਰਿਸ਼ਨ ਕੁਮਾਰ ਕੋਹਲੀ ਦੇ ਘਰ ਨਕਲੀ ਈ.ਡੀ. ਦੇ ਅਧਿਕਾਰੀ ਬਣ ਕੇ ਈ.ਡੀ ਦੀ ਰੇਡ ਦਾ ਨਾਟਕ ਰਚ ਕੇ ਘਰ 'ਚੋਂ ਭਾਰੀ ਮਾਤਰਾ 'ਚ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟਣ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤਿਆਂ ਨੂੰ ਘਟਨਾ 'ਚ ਵਰਤੀ ਇਨੌਵਾਗੱਡੀ ਅਤੇ ਬਰਿੱਜਾ ਕਾਰ ਸਮੇਤ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ ਸੋਨੇ ਚਾਂਦੀ ਦੇ ਗਹਿਣੇ, ਨਕਦੀ ਅਤੇ ਇਕ ਰਿਵਾਲਵਰ ਕਾਰਤੂਸਾਂ ਸਮੇਤ ਬਰਾਮਦ ਦਾ ਦਾਅਵਾ ਕੀਤਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਆਈ.ਪੀ.ਐੱਸ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਸ ਸਨਸਨੀਖੇਜ ਵਾਰਦਾਤ ਨੂੰ ਟਰੇਸ ਕਰਨ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਸ੍ਰੀ ਹਰਪ੍ਰੀਤ ਸਿੰਘ ਸੰਧੂ ਪੀ.ਪੀ.ਐੱਸ.ਐੱਸ.ਪੀ. ਡੀ. ਅਤੇ ਸ੍ਰੀ ਸੁਖਰਾਜ ਸਿੰਘ ਘੁੰਮਣ ਪੀ.ਪੀ.ਐੱਸ ਡੀ.ਐੱਸ.ਪੀ. ਸਬ-ਡਵੀਜ਼ਨ ਭਵਾਨੀਗÎੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਅਤੇ ਭਵਾਨੀਗੜ੍ਹ ਥਾਣਾ ਮੁਖੀ ਸਬ-ਇੰਸਪੈਕਟਰ ਰਮਨਦੀਪ ਸਿੰਘ ਦੀ ਟੀਮ ਵਲੋਂ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਸਬੰਧੀ ਆਪਣੇ ਸੋਰਸ ਕਾਇਮ ਕਰਕੇ ਸੇਵਾ ਰਾਮ ਪੁੱਤਰ ਸਿੰਗਾਰਾ ਰਾਮ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਹਾਲ ਅਬਾਦ ਵਾਸੀ ਰਾਮਪੁਰਾ ਬਸਤੀ ਸੰਗਰੂਰ, ਬਲਦੇਵ ਸਿੰਘ ਉਰਫ ਸੋਨੀ ਪੁੱਤਰ ਭੂਪ ਸਿੰਘ ਵਾਸੀ ਬਡਬਰ, ਮਨਦੀਪ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਘੱਗਾ ਜ਼ਿਲ੍ਹਾ ਪਟਿਆਲਾ, ਜਸਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਅਤਾਲਾਂ ਜ਼ਿਲ੍ਹਾ ਪਟਿਆਲਾ ਵਗੈਰਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਪੰਜ ਹੋਰ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਇਸ ਨਕਲੀ ਇੰਨਕਮ ਟੈਕਸ ਦੀ ਰੇਡ ਦਾ ਅਸਲ ਮਾਸਟਰ ਮਾਇਡ ਸੇਵਾ ਰਾਮ ਪੁੱਤਰ ਸਿੰਗਾਰਾ ਰਾਮ ਵਾਸੀ ਬਡਬਰ ਸੀ। ਮਨੋਜ ਕੁਮਾਰ ਉਰਫ ਬਿੱਟੂ ਪੁੱਤਰ ਹਰੀ ਚੰਦ ਵਾਸੀ ਜੌਗਿੰਦਰ ਨਗਰ ਭਵਾਨੀਗੜ੍ਹ ਜੋ ਕਿ ਘਟਨਾ ਦਾ ਸ਼ਿਕਾਰ ਹੋਏ ਮੁਦਈ ਕ੍ਰਿਸ਼ਨ ਕੁਮਾਰ ਕੋਹਲੀ ਦਾ ਨਿੱਜੀ ਤੌਰ 'ਤੇ ਕਾਫ਼ੀ ਵਾਕਫ ਸੀ ਅਤੇ ਮਨੋਜ ਕੁਮਾਰ ਨੇ ਹੀ ਮੁਦੱਈ ਦੇ ਘਰ ਕਾਫ਼ੀ ਮਾਤਰਾ 'ਚ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਹੋਣ ਸਬੰਧੀ ਜਾਣਕਾਰੀ ਉਕਤ ਗਿਰੋਹ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਇਹ ਜਾਅਲੀ ਰੇਡ ਕਰਵਾਉਣ ਦੀ ਸਾਜਿਸ਼ 'ਚ ਰਾਜਿੰਦਰ ਸਿੰਘ ਵਾਸੀ ਤਲਵੰਡੀ ਮਲਿਕ ਜ਼ਿਲ੍ਹਾ ਪਟਿਆਲਾ ਅਤੇ ਪ੍ਰਸ਼ੋਤਮ ਸਿੰਘ ਵਾਸੀ ਘੱਗਾ ਜ਼ਿਲ੍ਹਾ ਪਟਿਆਲਾ ਵੀ ਸ਼ਾਮਲ ਹਨ। 

ਉਨ੍ਹਾਂ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਪੁਲਸ ਪਾਰਟੀ ਵਲੋਂ ਸੰਗਰੂਰ ਭਵਾਨੀਗੜ੍ਹ ਮੇਨ ਰੇਡ, ਨੇੜੇ ਰੋਸ਼ਨਵਾਲਾ ਕੱਟ ਬਾ ਹੱਦ ਪਿੰਡ ਰੋਸ਼ਨਵਾਲਾ ਨਾਕਾਬੰਦੀ ਕਰਕੇ ਦੋਸ਼ੀ ਸੇਵਾ ਰਾਮ, ਮਨੋਜ ਕੁਮਾਰ ਉਰਫ ਬਿੱਟੂ, ਜਸਪਾਲ ਸਿੰਘ ਅਤੇ ਬਲਦੇਵ ਸਿੰਘ ਉਰਫ ਸੋਨੀ ਨੂੰ ਸਮੇਤ ਕਾਰ ਇਨੋਵਾ ਅਤੇ ਕਾਰ ਬਰਿੱਜਾ ਗ੍ਰਿਫਤਾਰ ਕਰਕੇ ਉਕਤਾਨ ਦੋਸ਼ੀਅਨ ਪਾਸੋਂ ਲੁੱਟ ਕੀਤੇ ਮਾਲ 'ਚੋਂ 3 ਲੱਖ 80 ਰੁਪੈ ਦੀ ਨਕਦੀ, 272 ਗ੍ਰਾਮ ਅਸਲ ਸੋਨੇ ਦੇ ਗਹਿਣ, 6 ਕਿਲੋਗ੍ਰਾਮ ਚਾਂਦੀ ਅਤੇ ਇਕ ਰਿਵਾਲਰ 32 ਬੋਰ ਸਮੇਤ 22 ਰੌਂਦ ਬਰਾਮਦ ਕਰਵਾ ਕੇ ਇਨ੍ਹਾਂ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। 
ਜਸਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਅਤਾਲਾਂ, ਸਾਹਿਲ ਸ਼ਰਮਾ ਵਾਸੀ ਸੁਨਾਮ, ਦੀਪ ਵਾਸੀ ਹੋਤੀਪੁਰ ਥਾਣਾ ਖਨੌਰੀ, ਰਾਜਿੰਦਰ ਸਿੰਘ ਵਾਸੀ ਤਲਵੰਡੀ ਮਲਿਕ ਅਤੇ ਪ੍ਰਸ਼ੋਤਮ ਸਿੰਘ ਵਾਸੀ ਘੱਗਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀਆਂ ਵਲੋਂ ਦੋਸ਼ੀਆਂ ਦੇ ਟਿਕਾਣਿਆਂ ਉਪਰ ਰੇਡਾਂ ਕੀਤੀਆਂ ਜਾ ਰਹੀਆਂ ਹਨ। 

ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਨ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਕਤ ਜਾਅਲੀ ਇੰਨਕਮ ਟੈਕਸ ਦੀ ਰੇਡ ਕਰਨ ਦਾ ਆਈਡੀਆ ਬਾਲੀਵੁੱਡ ਦੀ ਫਿਲਮ 'ਸਪੈਸ਼ਲ 26' ਤੋਂ ਲਿਆ ਸੀ। ਜੋ ਇਹ ਪੂਰਾ ਮਾਸਟਰ ਪਲਾਨ ਗ੍ਰਿਫਤਾਰ ਦੋਸ਼ੀ ਸੇਵਾ ਰਾਮ ਉਕਤ ਨੇ ਕਰੀਬ 2-3 ਮਹੀਨੇ ਪਹਿਲਾਂ ਬਣਾਇਆ ਸੀ ਅਤੇ ਇਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਕਤ ਵਿਅਕਤੀਆਂ ਨੂੰ ਆਪਣੀ ਸਾਜਿਸ਼ 'ਚ ਸ਼ਾਮਲ ਕੀਤਾ ਸੀ। ਜੋ ਗ੍ਰਿਫਤਾਰ ਦੋਸ਼ੀ ਸੇਵਾ ਰਾਮ ਉਕਤ ਵਿਧਾਨ ਸਭਾ ਚੋਣਾਂ ਸਾਲ 2017 'ਚ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਜ਼ਾਦ ਉਮੀਦਵਾਰ ਖੜਾ ਹੋਇਆ ਸੀ। ਜੋ ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਮਾਣਯੋਗ ਅਦਾਲਤ ਪਾਸੋਂ ਪੁਲਸ ਰਿਮਾਂਡ ਹਾਸਲ ਕਰਕੇ ਉਕਤ ਵਾਰਦਾਤ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Shyna

This news is Content Editor Shyna