ਜੇਕਰ ਹੁਣ ਭੂਚਾਲ ਆਇਆ ਤਾਂ ''ਚੰਡੀਗੜ੍ਹ'' ''ਚ ਹੀ ਪਤਾ ਲੱਗ ਜਾਵੇਗੀ ਤੀਬਰਤਾ

12/01/2017 4:30:05 PM

ਚੰਡੀਗੜ੍ਹ : ਜੇਕਰ ਹੁਣ ਭੂਚਾਲ ਆਇਆ ਤਾਂ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ 'ਚ ਇਸ ਦੀ ਤੀਬਰਤਾ ਦਾ ਪਤਾ ਲੱਗ ਜਾਵੇਗਾ। ਜਾਣਕਾਰੀ ਮੁਤਾਬਕ ਮੌਸਮ ਵਿÎਭਾਗ ਦੇ ਸੈਕਟਰ-39 ਸਥਿਤ ਚੰਡੀਗੜ੍ਹ ਕੇਂਦਰ 'ਚ 'ਨੈਸ਼ਨਲ ਸੈਂਟਰ ਆਫ ਸਿਸਮੋਲੌਜੀ ਅਰਥ ਕਵਿਕ ਮਾਨੀਟਰਿੰਗ' ਸਟੇਸ਼ਨ ਬਣਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਨੂੰ ਲੈ ਕੇ ਸਾਰਾ ਸਮਾਨ ਆ ਚੁੱਕਾ ਹੈ। ਬੇਸਮੈਂਟ 'ਚ ਗਰਾਊਂਡ ਰਾਕ ਨਾਲ ਇਸ ਇੰਸਟਰੂਮੈਂਟ ਨੂੰ ਜੋੜਿਆ ਜਾਵੇਗਾ। ਇਸ ਲਈ ਪਿੱਲਰ ਬਣਾਏ ਜਾ ਚੁੱਕੇ ਹਨ। ਦਸੰਬਰ ਦੇ ਅਖੀਰ ਤੱਕ ਇਹ ਸਟੇਸ਼ਨ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇੰਸਟਰੂਮੈਂਟ ਭੂਚਾਲ ਆਉਣ 'ਤੇ ਪਲੇਟਸ ਦੇ ਆਕਰਸ਼ਣ ਦਾ ਪਤਾ ਲਾ ਕੇ ਭੂਚਾਲ ਦੀ ਤੀਬਰਤਾ ਵੀ ਪਤਾ ਲੱਗ ਜਾਵੇਗੀ। ਅਜੇ ਤੱਕ ਇਸ ਇਲਾਕੇ 'ਚ ਅਜਿਹੀ ਸਹੂਲਤ ਸਿਰਫ ਭਾਖੜਾ ਡੈਮ ਦੇ ਨੇੜੇ ਹੈ। ਇਸ ਸਹੂਲਤ ਦਾ ਇਸਤੇਮਾਲ ਉਹ ਖੁਦ ਲਈ ਹੀ ਕਰਦੇ ਹਨ। ਇਸ ਇੰਸਟਰੂਮੈਂਟ ਦਾ ਇਸਤੇਮਾਲ ਵਿਗਿਆਨੀ ਆਪਣੀ ਰਿਸਰਚ ਲਈ ਹੀ ਕਰਦੇ ਸਨ। ਹਾਲ ਹੀ 'ਚ ਸਰਕਾਰ ਨੇ ਫੈਸਲਾ ਲਿਆ ਹੈ ਕਿ ਦੇਸ਼ ਦੇ 32 ਸਟੇਸ਼ਾਂ 'ਤੇ 'ਸਿਸਮੋਲੌਜੀ ਅਰਥ ਕਵਿੱਕ ਮਾਨੀਟਰਿੰਗ' ਸਟੇਸ਼ਨ ਬਣਾਏ ਜਾ ਰਹੇ ਹਨ।