ਦੁਸਹਿਰਾ ''ਤੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਅਨੋਖਾ ਪੁਤਲਾ, ਲੋਕਾਂ ''ਚ ਰਿਹਾ ਖਿੱਚ ਦਾ ਕੇਂਦਰ

10/01/2017 7:07:58 PM

ਫਗਵਾੜਾ(ਜਲੋਟਾ)— ਸ਼ਨੀਵਾਰ ਨੂੰ ਬੜੀ ਹੀ ਧੂਮ-ਧਾਮ ਨਾਲ ਪੂਰੇ ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਪੂਰਥਲਾ 'ਚ ਏਕਤਾ ਕਲਾ ਮੰਚ ਵੱਲੋਂ ਤਿਆਰ ਕੀਤਾ ਗਿਆ ਇਕ ਅਨੋਖਾ ਪੁਤਲਾ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਸ ਪੁਤਲੇ ਨੂੰ ਰਾਵਣ ਦਹਨ ਦੇ ਨਾਲ ਅਗਨੀ ਭੇਂਟ ਕੀਤਾ ਗਿਆ। ਉਕਤ ਪੁਤਲਾ ਜਿਸ ਦੇ ਗਲੇ 'ਚ ਦਾਜ, ਭ੍ਰਿਸ਼ਟਾਚਾਰ, ਕੰਨਿਆ ਭਰੂਣ ਹੱਤਿਆ, ਭੇਦਭਾਵ, ਬੇਰੋਜ਼ਗਾਰੀ, ਬਾਲ ਮਜ਼ਦੂਰੀ, ਮਹਿੰਗਾਈ ਦੀ ਮਾਲਾ ਪਾਈ ਹੋਈ ਸੀ, ਨੂੰ ਦੇਖ ਕੇ ਜਨਤਾ ਹੈਰਾਨ ਸੀ ਅਤੇ ਦੱਬੀ ਜ਼ੁਬਾਨ 'ਚ ਇਸ ਪੁਤਲੇ ਦੀ ਸੱਚਾਈ ਨੂੰ ਸਵੀਕਾਰ ਕਰ ਰਹੀ ਸੀ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਕਈ ਲੋਕਾਂ ਨੇ ਕਿਹਾ ਕਿ ਉਕਤ ਪੁਤਲਾ ਮੌਜੂਦਾ ਸਮੇਂ 'ਚ ਬਣੇ ਹੋਏ ਕੌੜੇ ਹਾਲਾਤ ਦੀ ਹਕੀਕਤ ਹੈ । ਕੁਝ ਲੋਕਾਂ ਨੇ ਕਿਹਾ ਕਿ ਦੁਸਹਿਰੇ ਦੇ ਤਿਉਹਾਰ 'ਤੇ ਇਸ ਪੁਤਲੇ ਦੇ ਦਹਨ ਦੇ ਨਾਲ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਕੁਰੀਤੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਹਿਮ ਯੋਗਦਾਨ ਦੇਵਾਂਗੇ ।