ਟਰੇਨਾਂ ਚੱਲ ਰਹੀਆਂ ਕਈ ਘੰਟਿਆਂ ਦੀ ਦੇਰੀ ਨਾਲ, ਯਾਤਰੀ ਪ੍ਰੇਸ਼ਾਨ

11/06/2017 7:38:45 AM

ਲੁਧਿਆਣਾ,   (ਵਿਪਨ)-  ਲੰਮੀ ਦੂਰੀ ਦੀਆਂ ਕਈ ਪ੍ਰਮੁੱਖ ਟਰੇਨਾਂ ਦੇ ਇਕ ਦਿਨ ਤੋਂ ਜ਼ਿਆਦਾ ਸਮੇਂ ਦੇਰੀ ਨਾਲ ਚੱਲਣ ਕਾਰਨ ਉਨ੍ਹਾਂ ਦੀ ਉਡੀਕ 'ਚ ਬੈਠੇ ਯਾਤਰੀਆਂ ਨੂੰ ਰਾਤ ਦੇ ਸਮੇਂ ਪੈ ਰਹੀ ਠੰਡ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਮ ਕਰਕੇ ਮੌਸਮ ਦੇ ਰੁਖ ਬਲਦਣ ਨਾਲ ਸਰਦੀ ਹੋਣ ਤੋਂ ਬਾਅਦ ਆਸਮਾਨ ਤੋਂ ਕੋਹਰਾ ਡਿੱਗਣ ਕਾਰਨ ਹਰ ਸਾਲ ਟਰੇਨਾਂ ਦੀ ਰਫਤਾਰ 'ਚ ਕਾਫੀ ਕਮੀ ਆ ਜਾਂਦੀ ਹੈ ਅਤੇ ਉਨ੍ਹਾਂ ਦੇ ਚੱਲਣ 'ਚ ਸਮੱਸਿਆ ਆਉਣ ਕਾਰਨ ਘੰਟਿਆਂਬੱਧੀ ਦੇਰੀ ਨਾਲ ਚੱਲਦੀਆਂ ਹਨ ਪਰ  ਇਸ ਵਾਰ ਕੋਹਰਾ ਡਿੱਗਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਪ੍ਰਮੁੱਖ ਟਰੇਨਾਂ 24 ਤੋਂ 30 ਘੰਟੇ ਤੋਂ ਜ਼ਿਆਦਾ ਦੀ ਦੇਰੀ ਨਾਲ ਚੱਲ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਟਰੇਨਾਂ ਦੇ ਦੇਰੀ ਨਾਲ ਚੱਲਣ ਦਾ ਕਾਰਨ ਜਿੱਥੇ ਰਾਤ ਦੇ ਸਮੇਂ ਖੁੱਲ੍ਹੇ ਸਥਾਨਾਂ 'ਤੇ ਥੋੜ੍ਹਾ ਬਹੁਤਾ ਕੋਹਰਾ ਡਿੱਗਣਾ ਸ਼ੁਰੂ ਹੋਣਾ ਹੈ, ਉਥੇ ਕੁੱਝ ਸਥਾਨਾਂ 'ਤੇ ਰੇਲਵੇ ਵਲੋਂ ਕੀਤੇ ਜਾ ਰਹੇ ਕਾਰਜਾਂ ਕਾਰਨ ਰੇਲਵੇ ਟਰੈਕ 'ਤੇ ਦਿੱਤੇ ਜਾਣੇ ਬਲਾਕ ਵੀ ਇਕ ਵਜ੍ਹਾ ਹਨ।