ਦੁਬਈ ਤੋਂ ਆਏ ਯਾਤਰੀ ਦੇ ਬੂਟਾਂ ’ਚੋਂ ਬਰਾਮਦ ਹੋਇਆ 56 ਲੱਖ ਦਾ ਸੋਨਾ

05/06/2021 11:12:44 AM

ਅੰਮ੍ਰਿਤਸਰ (ਜ.ਬ.) - ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਆਏ ਯਾਤਰੀ ਦੇ ਬੂਟਾਂ ’ਚੋਂ ਕਸਟਮ ਵਿਭਾਗ ਦੀ ਟੀਮ ਵਲੋਂ 56 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਕ ਯਾਤਰੀ ਆਪਣੇ ਨਾਲ ਸੋਨੇ ਦੀ ਖੇਪ ਲੈ ਕੇ ਆ ਰਿਹਾ ਹੈ ਅਤੇ ਕਸਟਮ ਡਿਊਟੀ ਚੋਰੀ ਕਰਨ ਦੀ ਕੋਸ਼ਿਸ਼ ’ਚ ਹੈ। 

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਇਸ ਸੂਚਨਾ ਦੇ ਆਧਾਰ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਏਅਰਪੋਰਟ ’ਤੇ ਦੁਬਈ ਤੋਂ ਆਏ ਇਕ ਯਾਤਰੀ ਦੇ ਬੂਟ ਦੇਖਣ ’ਚ ਸਧਾਰਣ ਬੂਟਾਂ ਵਾਂਗ ਜਾਪ ਰਹੇ ਸਨ। ਉਕਤ ਵਿਅਕਤੀ ਦੇ ਬੂਟਾਂ ਨੂੰ ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਚੈੱਕ ਕੀਤਾ ਤਾਂ ਉਸ ’ਚ ਲੁਕਾਇਆ ਸੋਨਾ ਉਨ੍ਹਾਂ ਨੇ ਜ਼ਬਤ ਕਰ ਲਿਆ। ਫਿਲਹਾਲ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

rajwinder kaur

This news is Content Editor rajwinder kaur