ਡੀ. ਐੱਸ. ਪੀ. ਦਿਲਸ਼ੇਰ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ

02/19/2022 11:54:10 PM

ਚੰਡੀਗੜ੍ਹ (ਹਾਂਡਾ) : ਪੁਲਸ ਵਾਲਿਆਂ ਦੇ ਕੰਮ ਨੂੰ ਲੈ ਕੇ ਵਿਅੰਗ ਕੱਸਣ ’ਤੇ ਵਿਵਾਦਾਂ ਵਿਚ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਨਵਜੋਤ ਸਿੱਧੂ ਵਲੋਂ ਪੁਲਸ ਵਾਲਿਆਂ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਡੀ.ਐੱਸ.ਪੀ. ਦਿਲਸ਼ੇਰ ਚੰਦੇਲ ਨੇ ਕੋਰਟ ਵਿਚ ਕ੍ਰਿਮੀਨਲ ਡੀਫਰਮੇਸ਼ਨ ਦੀ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ ਜੋ ਕਿ ਸਬਮਿਟ ਹੋ ਗਈ ਹੈ। ਇਸ ’ਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਸਮੇਂ ਡਿਊਟੀ ਦੇਣ ਵਾਲੇ ਪੁਲਸ ਕਰਮਚਾਰੀਆਂ ਦੇ ਕੰਮ ਨੂੰ ਲੈ ਕੇ ਜੋ ਟਿੱਪਣੀ ਕੀਤੀ ਹੈ, ਉਹ ਅਪਰਾਧ ਦੀ ਸ਼੍ਰੇਣੀ ਵਿਚ ਆਉਂਦੀ ਹੈ, ਜਿਸ ਲਈ ਧਾਰਾ 500 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੁੱਝ ਮਹੀਨੇ ਪਹਿਲਾਂ ਕਰਵਾਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਜਵਾਈ ਨੇ ਸਹੁਰੇ ਘਰ ਜਾ ਕੇ ਕੀਤੀ ਖ਼ੁਦਕੁਸ਼ੀ

ਡੀ. ਐੱਸ. ਪੀ. ਦਿਲਸ਼ੇਰ ਚੰਦੇਲ ਨੇ ਨਵਜੋਤ ਸਿੰਘ ਸਿੱਧੂ ਦੇ ਚਾਰੇ ਪਤਿਆਂ ’ਤੇ ਲੀਗਲ ਨੋਟਿਸ ਭੇਜੇ ਸਨ। ਜਿਨ੍ਹਾਂ ਵਿਚੋਂ ਦੋ ਪਤਿਆਂ ’ਤੇ ਲੀਗਲ ਨੋਟਿਸ ਰਿਸੀਵ ਹੋਇਆ ਸੀ ਪਰ ਕੋਈ ਜਵਾਬ ਨਹੀਂ ਆਇਆ।

ਇਹ ਵੀ ਪੜ੍ਹੋ : ਸਖ਼ਤ ਰੌਂਅ ’ਚ ਕਾਂਗਰਸ ਹਾਈਕਮਾਨ, ਲਗਾਤਾਰ ਤੀਜੇ ਵੱਡੇ ਆਗੂ ਨੂੰ ਪਾਰਟੀ ’ਚੋਂ ਕੱਢਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh