ਮੋਹਾਲੀ ਪੁਲਸ ਵਲੋਂ ਡੀ. ਐੱਸ. ਪੀ. ਅਤੁਲ ਸੋਨੀ ਦੇ ''ਗ੍ਰਿਫਤਾਰੀ ਵਾਰੰਟ'' ਜਾਰੀ

02/05/2020 6:47:56 PM

ਮੋਹਾਲੀ (ਰਾਣਾ) : ਆਪਣੀ ਪਤਨੀ ਸੁਨੀਤਾ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੁੱਧਵਾਰ ਨੂੰ ਮੋਹਾਲੀ ਪੁਲਸ ਵਲੋਂ ਅਤੁਲ ਸੋਨੀ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕਰ ਦਿੱਤੇ ਗਏ ਹਨ। ਗ੍ਰਹਿ ਸਕੱਤਰ ਪੰਜਾਬ ਵਲੋਂ ਅਤੁਲ ਸੋਨੀ ਦੀ ਮੁਅੱਤਲੀ ਦੇ ਹੁਕਮ ਮਿਲਦੇ ਹੀ ਉਸ ਖਿਲਾਫ 'ਗ੍ਰਿਫਤਾਰੀ ਵਾਰੰਟ' ਜਾਰੀ ਕੀਤਾ ਗਿਆ ਹੈ। ਫਿਲਹਾਲ ਅਤੁਲ ਸੋਨੀ ਫਰਾਰ ਚੱਲ ਰਿਹਾ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।

ਜਾਣੋ ਕੀ ਹੈ ਪੂਰਾ ਮਾਮਲਾ
ਸੈਕਟਰ-26 ਦੇ ਡਿਸਕੋ 'ਚ ਡੀ. ਐੱਸ. ਪੀ. ਅਤੇ ਉਸ ਦੀ ਪਤਨੀ ਵਿਚਕਾਰ ਝਗੜੇ ਦੀ ਸ਼ੁਰੂਆਤ ਹੋਈ ਸੀ। ਇਸ ਦੀ ਵੀਡੀਓ ਵੀ ਸਾਹਮਣੇ ਆਈ ਸੀ। ਦੋਹਾਂ ਵਿਚਕਾਰ ਝਗੜਾ ਇੰਨਾ ਵਧ ਗਿਆ ਸੀ ਕਿ ਡੀ. ਐੱਸ. ਪੀ. ਨੇ ਆਪਣੀ ਪਤਨੀ 'ਤੇ ਗੋਲੀ ਚਲਾ ਦਿੱਤੀ ਸੀ, ਜਿਸ ਤੋਂ ਬਾਅਦ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

Babita

This news is Content Editor Babita