ਨਸ਼ੇ ''ਚ ਧੁੱਤ ਨੌਜਵਾਨ ਨੇ ਮੰਤਰੀ ਦੀ ਧੌਂਸ ਦੇ ਕੇ ਪੁਲਸ ਮੁਲਾਜ਼ਮਾਂ ''ਤੇ ਤਾਨ ਦਿੱਤੀ ਪਿਸਤੌਲ ਤੇ ਫਿਰ...

08/31/2015 10:10:50 AM

 
ਪੰਚਕੂਲਾ- ਨਸ਼ੇ ''ਚ ਧੁੱਤ ਇਨਸਾਨ ਕੀ ਤੋਂ ਕੀ ਕਰ ਬੈਠਦਾ ਹੈ, ਇਸ ਬਾਰੇ ਉਸ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਹੈ ਅਤੇ ਖੁਦ ਦੇ ਬਚਾ ਲਈ ਵੱਡੇ-ਵੱਡੇ ਕਾਰਨਾਮੇ ਕਰ ਦਿਖਾਉਂਦਾ ਹੈ। ਕੁਝ ਅਜਿਹਾ ਹੀ ਦੇਖਣ ਨੂੰ ਪੰਚਕੂਲਾ ''ਚ। ਜਿੱਥੇ ਨਸ਼ੇ ''ਚ ਧੁੱਤ ਇਕ ਨੌਜਵਾਨ ਨੇ ਪੁਲਸ ਮੁਲਾਜ਼ਮਾਂ ''ਤੇ ਹੀ ਪਿਸਤੌਲ ਤਾਨ ਦਿੱਤੀ। ਉਸ ਨੇ ਖੁਦ ਨੂੰ ਮੰਤਰੀ ਦੇ ਪੀ. ਏ. ਦਾ ਰਿਸ਼ਤੇਦਾਰ ਦੱਸਿਆ। 
ਦਰਅਸਲ ਸ਼ਾਮ ਦੇ ਸਮੇਂ ਤਕਰੀਬਨ 8 ਵਜੇ ਦੇ ਦਰਮਿਆਨ ਸੂਮੋ ਕਾਰ ਵਿਚ ਸਵਾਰ ਇਕ ਨੌਜਵਾਨ ਆਪਣੇ ਦੋਸਤ ਨਾਲ ਕਿਤੇ ਜਾ ਰਿਹਾ ਸੀ। ਉਹ ਨਸ਼ੇ ''ਚ ਸਨ ਤੇ ਇਸ ਦੌਰਾਨ ਸੈਕਟਰ-6 ਦੇ ਇਕ ਜਨਰਲ ਹਸਪਤਾਲ ਕੋਲ ਟਿਊਬਵੈੱਲ ਦੀ ਕੰਧ ਨਾਲ ਸੂਮੋ ਕਾਰ ਟਕਰਾ ਗਈ। ਇਸ ਦੀ ਜਾਣਕਾਰੀ ਮਿਲਦੇ ਹੀ ਹਸਪਤਾਲ ਦੀ ਚੌਕੀ ''ਚ ਤਾਇਨਾਤ ਕਾਂਸਟੇਬਲ ਵੀਰੇਂਦਰ ਅਤੇ ਇੰਸਪੈਕਟਰ ਮੌਕੇ ''ਤੇ ਪਹੁੰਚ ਗਏ। ਉਨ੍ਹਾਂ ਨੇ ਨੌਜਵਾਨਾਂ ਨੂੰ ਰੋਕ ਕੇ ਪੁੱਛ-ਗਿੱਛ ਕੀਤੀ। ਦੋਵੇਂ ਪੁਲਸ ਮੁਲਾਜ਼ਮ ਸਿਵਲ ਡਰੈੱਸ ''ਚ ਸਨ। ਦੋਹਾਂ ਪੱਖਾਂ ''ਚ ਬਹਿਸ ਹੋਣ ਲੱਗੀ। ਪੁਲਸ ਨੇ ਨੌਜਵਾਨਾਂ ਨੂੰ ਰੁੱਕਣ ਲਈ ਕਿਹਾ। ਉਨ੍ਹਾਂ ਨੇ ਇਕ ਨਾ ਮੰਨੀ ਤੇ ਪੁਲਸ ਮੁਲਾਜ਼ਮਾਂ ''ਤੇ ਹੀ ਪਿਸਤੌਲ ਤਾਨ ਦਿੱਤੀ ਅਤੇ ਕੁੱਟਮਾਰ ਕਰਨ ਲੱਗੇ। ਜਿਸ ਕਾਰਨ ਪੁਲਸ ਮੁਲਾਜ਼ਮਾਂ ਨੂੰ ਕੁਝ ਹਲਕੀਆਂ ਸੱਟਾਂ ਆਈਆ। ਬਸ ਇੰਨਾ ਹੀ ਨਹੀਂ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਧਮਕੀ ਤਕ ਦੇ ਦਿੱਤੀ। ਪੁਲਸ ਨੇ ਦੋਸ਼ੀ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਤਾਂ ਉਸ ਤੋਂ ਬਾਅਦ ਦੋਸ਼ੀ ਨੇ ਆਪਣੀਆਂ ਸਾਥੀਆਂ ਨਾਲ ਪੁਲਸ ਥਾਣੇ ''ਤੇ ਧਾਵਾ ਬੋਲ ਦਿੱਤਾ। 
ਓਧਰ ਦੋਸ਼ੀ ਦੇ ਪਿਤਾ ਕ੍ਰਿਸ਼ਨਾ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੱਪੜੇ ਲੈਣ ਜਾ ਰਿਹਾ ਸੀ। ਇਸ ਦੌਰਾਨ ਕਾਰ ਦੀ ਟੱਕਰ ਹੋ ਗਈ। ਦੋ ਪੁਲਸ ਵਾਲੇ ਸਿਵਲ ਡਰੈੱਸ ''ਚ ਸਨ ਅਤੇ ਉਨ੍ਹਾਂ ਨੇ ਪੁੱਛ-ਗਿੱਛ ਕਰ ਕੇ ਬੇਟੇ ਨੂੰ ਰੋਕਿਆ ਅਤੇ ਧਮਕਾਉਣ ਲੱਗੇ ਤਾਂ ਬਚਾਅ ਵਿਚ ਉਸ ਨੇ ਪਿਸਤੌਲ ਕੱਢ ਲਈ। ਉੱਥੇ ਹੀ ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਕੋਲ ਜੋ ਪਿਸਤੌਲ ਹੈ, ਉਹ ਲਾਈਸੈਂਸੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਉੱਥੇ ਪਹੁੰਚੇ ਤੇ ਉਨ੍ਹਾਂ ਨਾਲ ਵੀ ਕੁੱਟਮਾਰ ਹੋਈ। ਪੁਲਸ ਨੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ''ਚ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਕਰ ਰਹੀ ਹੈ। ਮੈਡੀਕਲ ਜਾਂਚ ''ਚ ਪਤਾ ਲੱਗਾ ਕਿ ਦੋਹਾਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu