ਨਸ਼ਿਆਂ ਦੇ ਖਾਤਮੇ ''ਚ ਯੋਗਦਾਨ ਦੇ ਤੌਰ ''ਤੇ ਵੱਧ ਤੋਂ ਵੱਧ ਕੀਤੀ ਜਾਵੇਗੀ ਰਜਿਸਟਰੇਸ਼ਨ: ਐੱਸ.ਡੀ.ਐੱਮ

03/18/2018 6:16:16 PM

ਸੁਲਤਾਨਪੁਰ ਲੋਧੀ (ਧੀਰ)— ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਡਰੱਗ ਨੂੰ ਜੜ੍ਹ ਤੋਂ ਖਤਮ ਕਰਨ ਦੇ ਮਕਸਦ ਨਾਲ ਨੌਜਵਾਨਾਂ ਨੂੰ ਵਾਰਡ, ਪਿੰਡ ਅਤੇ ਬਲਾਕ ਪੱਧਰ 'ਤੇ ਜੋੜਨ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਤੁਹਿਤ ਐਤਵਾਰ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਸਾਰੇ ਮਾਲ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ, ਸਹਿਕਾਰੀ ਵਿਭਾਗ ਦੇ ਸਕੱਤਰ ਸਕੂਲਾ, ਕਾਲਜ ਕਮੇਟੀ ਦੀ ਇਕ ਅਹਿਮ ਮੀਟਿੰਗ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਅਗਵਾਈ ਹੇਠ ਸਥਾਨਕ ਬੀ. ਡੀ. ਪੀ. ਓ ਦਫਤਰ ਦੇ ਕਮਿਊਨਟੀ ਹਾਲ ਵਿਖੇ ਹੋਈ। 
ਇਸ ਮੌਕੇ ਆਪਣੇ ਸੰਬੋਧਨ 'ਚ ਐੱਸ. ਡੀ. ਐੱਮ ਡਾ. ਚਾਰੂਮਿਤਾ ਨੇ ਕਿਹਾ ਕਿ ਡਰੱਗ ਦੇ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਜਿਸ ਤਹਿਤ ਪਿੰਡ ਪੱਧਰ, ਸ਼ਹਿਰ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜਿਸ ਦਾ ਮੁੱਖ ਮਕਸਦ ਮੈਂਬਰ ਘਰ ਘਰ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਕੇ ਇਨ੍ਹਾਂ ਦਾ ਰਜਿਸਟਰੇਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਰੇਕ ਪਿੰਡ 'ਚ ਘੱਟ ਤੋਂ ਘੱਟ 2 ਜਾਂ ਹੋਰ ਵੱਧ ਵੀ ਹੋ ਸਕਦੇ ਹਨ। ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਖਟਕੜਕਲਾਂ (ਨਵਾਂ ਸ਼ਹਿਰ) ਵਿਖੇ ਇਕ ਰਾਜ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੂੰ ਹਲਫ ਦਿਵਾਉਣਗੇ। ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਇਨ੍ਹਾਂ ਰਜਿਸਟਰ ਕਰਨ ਵਾਲੇ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ 'ਤੇ ਕੋਈ ਵੀ ਅਪਰਾਧਿਕ ਕੇਸ ਨਾ ਦਰਜ ਹੋਇਆ ਹੋਵੇ। ਉਨ੍ਹਾਂ ਇਸ ਨੇਕ ਕਾਰਜ 'ਚ ਸਕੂਲਾਂ ਤੇ ਕਾਲਜਾਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਤਾਂ ਕਿ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਵਧੀਆ ਜ਼ਿੰਦਗੀ ਦੇ ਕੇ ਨਸ਼ਿਆਂ ਤੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਇਕ ਕਿਸਮ ਦੀ ਲੜਾਈ ਹੀ ਹੈ, ਜਿਸ 'ਚ ਜਿੱਤ ਪ੍ਰਾਪਤ ਕਰਨ 'ਤੇ ਸਾਡੇ ਸੂਬੇ ਦਾ ਨੌਜਵਾਨ ਦੁਬਾਰਾ ਨਵੀਂ ਜ਼ਿੰਦਗੀ ਦੀ ਪੱਟੜੀ 'ਤੇ ਦੋੜ ਪਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਕਿਹਾ ਕਿ ਅੱਤਵਾਦ ਦੀ ਲੜਾਈ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਿਆਂ ਦੇ ਖਿਲਾਫ ਵਾਲੀ ਲੜਾਈ ਨੂੰ ਵੀ ਜਿੱਤਣਾ ਹੈ, ਜਿਸ ਲਈ ਫਿਰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਲਈ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਪੰਜਾਬ ਦੇਣ ਲਈ ਵੱਧ ਤੋਂ ਵੱਧ ਸਾਨੂੰ ਸਹਿਯੋਗ ਕਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸਰਕਾਰੀ ਸੀ. ਸਕੈ. ਸਕੂਲ (ਲੜਕੀਆਂ) ਬਲਦੇਵ ਸਿੰਘ ਟੀਟਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੇ ਹੁÎਣ ਵੀ ਅਸੀਂ ਨਾ ਜਾਗੇ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗੀ। 
ਇਸ ਮੌਕੇ ਨਾਇਬ ਤਹਿਸੀਲਦਾਰ ਨਰੋਤਮ ਸਿੰਘ ਤਲਵੰਡੀ ਚੌਧਰੀਆਂ, ਹਰਭਜਨ ਸਿੰਘ ਬੀ. ਪੀ. ਈ. ਓ, ਬਲਦੇਵ ਸਿੰਘ ਟੀਟਾ, ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਸਰਬਜੀਤ ਸਿੰਘ, ਐੱਸ. ਐੱਚ. ਓ ਕਬੀਰਪੁਰ, ਜਸਮੇਲ ਕੌਰ, ਐੱਸ. ਐੱਚ. ਓ ਤਲਵੰਡੀ ਚੌਧਰੀਆਂ, ਜਰਨੈਲ ਸਿੰਘ, ਗੁਰਵਿੰਦਰ ਸਿੰਘ ਰੀਡਰ, ਰਣਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਮਾਹਲ ਪ੍ਰਧਾਨ ਪਟਵਾਰ ਯੂਨੀਅਨ, ਮੈਡਮ ਵੀਨਾ ਗੁਪਤਾ ਐੱਸ. ਡੀ. ਕਾਲਜ ਫਾਰਵੂਮੈਨ, ਜਰਨੈਲ ਸਿੰਘ ਪੁਨੀਤ ਆਦਿ ਵੀ ਹਾਜ਼ਰ ਸਨ।