ਸੱਤਾ 20 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਕਾਬੂ

08/03/2018 6:23:16 AM

ਨਕੋਦਰ,  (ਪਾਲੀ)-  ਸਿਟੀ  ਪੁਲਸ ਨੇ ਨਸ਼ੇ ਵਾਲੇ ਪਦਾਰਥ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ  ਹੈ। ਸਿਟੀ ਥਾਣਾ ਮੁਖੀ ਊਸ਼ਾ ਰਾਣੀ ਨੇ ਦੱਸਿਆ ਕਿ ਏ. ਐੱਸ. ਆਈ. ਇਕਬਾਲ ਸਿੰਘ ਸਮੇਤ ਪੁਲਸ  ਪਾਰਟੀ ਦੌਰਾਨੇ ਗਸ਼ਤ ਜਲੰਧਰ ਬਾਈਪਾਸ ’ਤੇ ਮੌਜੂਦ ਸਨ ਕਿ ਇਕ ਨੌਜਵਾਨ  ਪੁਲਸ ਪਾਰਟੀ ਨੂੰ ਦੇਖ ਕੇ   ਜੇਬ ਵਿਚੋਂ ਇਕ ਲਿਫਾਫਾ  ਸੁੱਟ ਕੇ ਸੜਕ ਕਿਨਾਰੇ ਬੈਠ ਗਿਆ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ  ਅਾਧਾਰ ’ਤੇ ਉਸ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ। ਉਸ ਦੀ ਪਛਾਣ ਸਤਨਾਮ ਸਿੰਘ ਉਰਫ ਸੱਤਾ ਪੁੱਤਰ  ਜਗਤਾਰ ਸਿੰਘ ਵਾਸੀ ਸੈਕਟਰ 41ਏ ਚੰਡੀਗੜ੍ਹ ਹਾਲ ਵਾਸੀ ਪਿੰਡ ਮਾਲੜੀ ਵਜੋਂ    ਹੋਈ। ਏ.ਐੱਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਉਰਫ ਸੱਤਾ ਵੱਲੋਂ ਸੁੱਟੇ  ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 20 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਸਿਟੀ  ਥਾਣਾ ਨਕੋਦਰ ’ਚ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।