ਐੱਸ. ਐੱਸ. ਪੀ. ਨੇ ਕੀਤੀ ਸਰਹੱਦੀ ਪਿੰਡਾਂ ''ਚ ਨਸ਼ਿਆਂ ਖਿਲਾਫ਼ ਰੇਡ

01/20/2018 12:33:23 AM

ਮੰਡੀ ਘੁਬਾਇਆ(ਕੁਲਵੰਤ)-ਬੀਤੇ ਦਿਨੀਂ ਫਾਜ਼ਿਲਕਾ ਦੇ ਐੱਸ. ਐੱਸ. ਪੀ. ਡਾ. ਕੇਤਨ ਬਾਲੀ ਰਾਮ ਪਾਟਿਲ ਵੱਲੋਂ ਸਰਹੱਦੀ ਪਿੰਡਾਂ ਲਮੋਚੜ ਕਲਾਂ, ਸੁਖੇਰਾ ਬੋਦਲਾ ਆਦਿ 'ਚ ਨਸ਼ਿਆਂ ਖਿਲਾਫ ਰੇਡ ਕੀਤੀ ਗਈ, ਜਿਸ ਦੌਰਾਨ ਭਾਰੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਗਿਆ। ਐਂਟੀ ਕੁਰੱਪਸ਼ਨ ਬਿਊਰੋ ਦੇ ਪ੍ਰਧਾਨ ਸੁਖਮਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਐੱਸ. ਐੱਸ. ਪੀ. ਵੱਲੋਂ ਸਰਹੱਦੀ ਪਿੰਡਾਂ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜਿਹੜਾ ਕਦਮ ਚੁੱਕਿਆ ਗਿਆ ਹੈ ਇਹ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਨਸ਼ਾ ਵੇਚਣ ਤੇ ਸ਼ਰਾਬ ਆਦਿ ਕੱਢਣ ਵਾਲੇ ਲੋਕਾਂ 'ਚ ਡਰ ਪੈਦਾ ਹੋਵੇਗਾ ਅਤੇ ਉਹ ਨਸ਼ਿਆਂ ਤੋਂ ਤੌਬਾ ਕਰਨਗੇ। ਇਸ ਸਬੰਧੀ ਕਾਮਰੇਡ ਆਗੂ ਰਮੇਸ਼ ਸਿੰਘ ਹਜ਼ਾਰਾ ਨੇ ਕਿਹਾ ਕਿ ਪੁਲਸ ਦੀਆਂ ਅਜਿਹੀਆਂ ਕਾਰਵਾਈਆਂ ਨਸ਼ਿਆਂ ਖਿਲਾਫ ਬੇਹੱਦ ਜ਼ਰੂਰੀ ਹਨ ਪਰ ਇਸ ਦੇ ਨਾਲ ਹੀ ਲੋਕਾਂ 'ਚ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ ਜਾਗ੍ਰਿਤੀ ਪੈਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ 'ਤੇ ਕਾਬੂ ਪਾਇਆ ਜਾ ਸਕੇ। ਪ੍ਰੈੱਸ ਕਲੱਬ ਘੁਬਾਇਆ ਦੇ ਕੇਵਲ ਬਾਗਲਾ, ਵੇਦ ਭਟੇਜਾ, ਸੋਨੂੰ ਵਧਵਾ, ਕੁਲਵੰਤ ਸਿੰਘ, ਮਿੱਠੂ ਸੇਤੀਆ ਅਤੇ ਅਮਨ ਬਵੇਜਾ ਆਦਿ ਨੇ ਇਸ ਐੱਸ. ਐੱਸ. ਪੀ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹਾ ਕਦਮ ਚੁੱਕਣਾ ਜ਼ਰੂਰੀ ਹੈ ਤਾਂ ਕਿ ਨਸ਼ਿਆਂ ਖਿਲਾਫ ਵੱਡੀ ਪੱਧਰ 'ਤੇ ਕੰਟਰੋਲ ਕੀਤਾ ਜਾ ਸਕੇ। ਜੇ ਨਸ਼ਿਆਂ ਦਾ ਦਰਿਆ ਇਸੇ ਤਰ੍ਹਾਂ ਵਗਦਾ ਰਿਹਾ ਤਾਂ ਆਉਣ ਵਾਲੀ ਪੀੜ੍ਹੀ 'ਤੇ ਬਹੁਤ ਹੀ ਮਾੜਾ ਅਸਰ ਪਵੇਗਾ। ਜਦ ਪਿੰਡਾਂ ਦੇ ਕੁਝ ਲੋਕਾਂ ਤੋਂ ਪੁੱਛਿਆ ਤਾਂ ਉਹ ਵੀ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡਾਂ 'ਚ ਨਸ਼ਿਆਂ ਦਾ ਖ਼ਾਤਮਾ ਹੋਵੇ ਪਰ ਜਦੋਂ ਤੱਕ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਨਹੀਂ ਹੁੰਦਾ ਉਦੋਂ ਤੱਕ ਨਸ਼ਿਆਂ ਦੀ ਬੁਰਾਈ 'ਤੇ ਕਾਬੂ ਪਾਉਣਾ ਔਖਾ ਹੈ।