ਨਸ਼ਾ ਛੁਡਾਓ ਕੇਂਦਰ ''ਚ ਮਾਂ-ਪੁੱਤ ਨਾਲ ਕੀਤੀ ਕੁੱਟਮਾਰ , ਪੁੱਤ ਦੇ ਸਾਹਮਣੇ ਪਾੜੇ ਮਾਂ ਦੇ ਕਪੜੇ (ਵੀਡੀਓ)

05/28/2017 8:15:14 AM

ਪਟਿਆਲਾ — ਨਸ਼ਾ ਛੁਡਾਓ ਕੇਂਦਰ ਸੰਕੇਤ ਹਸਪਤਾਲ ''ਚ ਇਕ ਔਰਤ ਵਲੋਂ ਹੰਗਾਮਾ ਕੀਤਾ ਗਿਆ। ਔਰਤ ਦਾ ਦੋਸ਼ ਸੀ ਕਿ ਉਹ ਆਪਣੇ ਪੁੱਤਰ ਨੂੰ ਕੇਂਦਰ ''ਚ ਦਾਖਲ ਕਰਵਾਉਣ ਆਈ ਸੀ ਪਰ ਉਸ ਦੇ ਲੜਕੇ ਦੀ ਹਸਪਤਾਲ ਪ੍ਰਸ਼ਾਸਨ ਵਲੋਂ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਔਰਤ ਦੇ ਕੱਪੜੇ ਤਕ ਪਾੜ ਦਿੱਤੇ ਗਏ। ਹੁਣ ਉਹ ਪੁਲਸ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ''ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਔਰਤ ਵਲੋਂ ਲਗਾਏ ਗਏ ਦੋਸ਼ਾਂ ਨੂੰ ਹਸਪਤਾਲ ਅਧਿਕਾਰੀਆਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਔਰਤ ਮਨਜੀਤ ਕੌਰ ਆਪਣੇ ਨਸ਼ੇ ਦੇ ਆਦੀ ਪੁੱਤਰ ਨੂੰ ਝੂਠ ਬੋਲ ਕੇ ਸੰਕੇਤ ਹਸਪਤਾਲ ''ਚ ਦਾਖਲ ਕਰਵਾਉਣ ਲਈ ਆਈ ਸੀ ਪਰ ਜਦ ਲੜਕੇ ਨੂੰ ਦਾਖਲ ਕਰਨਾ ਚਾਹਿਆ ਤਾਂ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ''ਤੇ ਹਸਪਤਾਲ ਦੇ ਕਰਮਚਾਰੀਆਂ ਨੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਮਨਜੀਤ ਕੌਰ ਨੇ ਵਿਰੋਧ ਕੀਤਾ, ਜਿਸ ''ਤੇ ਉਸ ਦੇ ਨਾਲ ਖੀਚੋਤਾਣ ਹੋ ਗਈ। ਉਸ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਕਪੜੇ ਤਕ ਫਾੜ ਦਿੱਤੇ।
ਉਥੇ ਹੀ ਔਰਤ ਦੇ ਪੁੱਤਰ ਲਾਡੀ ਨੇ ਕਿਹਾ ਕਿ 15 ਤੋਂ 20 ਮੁੰਡਿਆਂ ਨੇ ਉਸ ਨੂੰ ਕੁੱਟਿਆ। ਵਿਰੋਧ ਕਰਨ ''ਤੇ ਉਸ ਨੂੰ ਤੇ ਉਸ ਦੀ ਮਾਂ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ। ਇਸ ਸਬੰਧ ''ਚ ਜਾਂਚ ਕਰਨ ਪਹੁੰਚੀ ਪੁਲਸ ਨੇ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਹਸਪਤਾਲ ਅਧਿਕਾਰੀਆਂ ਦੀ ਮੰਨੀਏ ਤਾਂ ਔਰਤ ਦੇ ਕਪੜੇ ਕਿਸੇ ਨੇ ਵੀ ਨਹੀਂ ਪਾੜੇ।