ਡੇਰੇ ''ਚ ਮਿਲਦਾ ਸੀ ਨਸ਼ੇ ਵਾਲਾ ਪ੍ਰਸ਼ਾਦ , ਕਤਲ ਕਰਕੇ ਦਿੱਤੀ ਧਮਕੀ'' ਡੇਰੇ ਦੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਤਾਂ....''

09/23/2017 8:46:14 AM

ਸਿਰਸਾ — ਰਾਮ ਰਹੀਮ ਦੇ ਪਾਪਾ ਦਾ ਘੜਾ ਭਰ ਗਿਆ ਲੱਗਦਾ ਹੈ। ਰਾਮ ਰਹੀਮ ਦੇ ਡਰ ਕਾਰਨ ਜਿਹੜੇ ਲੋਕ ਬੋਲਣ ਤੋਂ ਡਰਦੇ ਸਨ ਉਹ ਹੁਣ ਆਪਣੇ ਜ਼ਖਮ ਦਿਖਾ ਰਹੇ ਹਨ। ਹੋਲੀ-ਹੋਲੀ ਰਾਮ ਰਹੀਮ ਦੇ ਜ਼ੁਰਮਾਂ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ।
ਤਕਰੀਬਨ 12 ਸਾਲ ਪਹਿਲਾਂ ਸਾਲ 2005 'ਚ ਪਿੰਡ ਖੋਸਾ ਰਣਧੀਰ ਤੋਂ ਡੇਰਾ ਪ੍ਰੇਮੀ ਜਗਸੀਰ ਸਿੰਘ ਨੂੰ ਪਿੰਡ ਦਾ ਭੰਗੀਦਾਸ ਆਪਣੇ ਨਾਲ ਡੇਰਾ ਸਿਰਸਾ 'ਚ ਸੇਵਾ ਕਰਨ ਲਈ ਲੈ ਗਿਆ ਸੀ। ਇਸ ਦੇ 11 ਦਿਨ ਬਾਅਦ ਉਸਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ। ਡੇਰੇ ਵਾਲਿਆਂ ਨੇ ਘਰ ਵਾਲਿਆਂ ਨੂੰ ਬੁਲਾ ਕੇ ਲੜਕੇ ਦੇ ਕੱਪੜੇ ਦਿੱਤੇ ਅਤੇ ਕਿਹਾ ਕਿ ਉਸਦੀ ਮੌਤ ਹੋ ਗਈ ਹੈ ਪਰ ਘਰ ਵਾਲਿਆਂ ਨੂੰ ਉਸਦੀ ਲਾਸ਼ ਨਹੀਂ ਦਿੱਤੀ। ਇਹ ਲੜਕਾ ਚਾਰ ਭੈਣਾਂ ਦਾ ਕੱਲਾ ਭਰਾ ਸੀ। ਮਾਂ ਅਤੇ ਭੈਣਾਂ ਦਾ ਕਹਿਣਾ ਹੈ ਕਿ ਉਸਨੂੰ ਮਾਰ ਕੇ ਉਸਦੀ ਲਾਸ਼ ਡੇਰੇ 'ਚ ਹੀ ਦਫਨਾ ਦਿੱਤੀ ਹੋਵੇਗੀ ਜਾਂ ਫਿਰ ਉਸਦੇ ਅੰਗਾਂ ਨੂੰ ਵੇਚ ਦਿੱਤਾ ਹੋਵੇਗਾ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।


ਮਾਂ ਨੇ ਐਸਐਸਪੀ ਮੋਗਾ ਨੂੰ ਲਿਖਿਤ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਉਸ ਸਮੇਂ ਉਨ੍ਹਾਂ ਨੂੰ ਡੇਰੇ ਵਲੋਂ ਮਿਲ ਰਹੀਆਂ ਧਮਕੀਆਂ ਦੇ ਕਾਰਨ ਚੁੱਪ ਰਹਿਣਾ ਪਿਆ ਪਰ ਹੁਣ ਉਨ੍ਹਾਂ ਨੂੰ ਇਨਸਾਪ ਚਾਹੀਦਾ ਹੈ। ਮੰਗਲਵਾਰ ਨੂੰ ਪਰਿਵਾਰ ਵਾਲਿਆਂ ਨੇ ਐਸਐਸਪੀ ਨੂੰ ਮਿਲ ਕੇ ਪਿੰਡ ਦੇ ਭੰਗੀਦਾਸ ਅਤੇ ਰਾਮ ਰਹੀਮ 'ਤੇ ਬੇਟੇ ਦੇ ਕਤਲ ਦਾ ਦੋਸ਼ ਲਗਾਇਆ ਹੈ। ਉਸ ਸਮੇਂ ਉਨ੍ਹਾਂ ਨੂੰ 2-3 ਲੱਖ ਰੁਪਏ ਦੇ ਕੇ ਚੁੱਪ ਰਹਿਣ ਲਈ ਕਿਹਾ ਸੀ ਪਰ ਉਹ ਨਹੀਂ ਮੰਨੇ ਸਨ। ਪਰਿਵਾਰ ਡੇਰੇ ਦੇ ਖੌਂਫ ਕਾਰਨ ਚੁੱਰ ਰਿਹਾ ਹੁਣ ਜਦੋਂਕਿ ਰਾਮ ਰਹੀਮ ਜੇਲ 'ਚ ਹੈ ਇਸ ਲਈ ਪਰਿਵਾਰ ਇਨਸਾਫ ਮੰਗ ਰਿਹਾ ਹੈ।
ਪਿੰਡ ਖੋਸਾ ਰਣਧੀਰ ਦੇ ਸੁਰਜੀਤ ਸਿੰਘ ਨੇ  19 ਸਤੰਬਰ ਨੂੰ ਐਸਐਸਪੀ ਰਾਮਜੀਤ ਸਿੰਘ ਨੂੰ ਮਿਲ ਕੇ ਲਿਖਿਤ ਸ਼ਿਕਾਇਤ ਦਿੱਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਉਸਦੇ ਬੇਟੇ ਜਗਸੀਰ ਸਿੰਘ 26 ਫਰਵਰੀ 2005 ਪਿੰਡ ਦੇ ਭੰਗੀਦਾਸ ਨਾਲ ਡੇਰਾ ਸਿਰਸਾ 'ਚ 7 ਦਿਨਾਂ ਲਈ ਸੇਵਾ ਕਰਨ ਲਈ ਗਿਆ ਸੀ। ਉਸ ਸਮੇਂ ਉਸਦੀ ਉਮਰ 22 ਸਾਲ ਦੀ ਸੀ। ਡੇਰਾ ਪ੍ਰੇਮੀ ਉਸਦੇ ਬੇਟੇ ਨੂੰ ਆਪਣੀ ਜ਼ਿੰਮੇਵਾਰੀ 'ਤੇ ਲੈ ਕੇ ਗਿਆ ਸੀ। ਕੁਝ ਦਿਨਾਂ ਬਾਅਦ ਡੇਰਾ ਪ੍ਰੇਮੀ ਨੇ ਦੱਸਿਆ ਕਿ ਜਗਸੀਰ ਡੇਰੇ 'ਚੋਂ ਗਾਇਬ ਹੋ ਗਿਆ ਹੈ ਉਸਦੀ ਭਾਲ ਕਰ ਲੋ।
ਸ਼ਿਕਾਇਤਕਰਤਾ ਨੇ ਐਸਐਸਪੀ ਨੂੰ ਕਿਹਾ ਕਿ ਉਸਦਾ ਬੇਟਾ 6-7 ਸਾਲ ਤੋਂ ਲਗਾਤਾਰ ਡੇਰੇ  ਜਾ ਰਿਹਾ ਸੀ। ਇਸ ਦੌਰਾਨ ਉਸਨੇ ਦੱਸਿਆ ਕਿ ਡੇਰੇ 'ਚ ਸਵੇਰ ਦੇ ਸਮੇਂ ਮਿਲਣ ਵਾਲੇ ਪ੍ਰਸ਼ਾਦ 'ਚ ਨਸ਼ਾ ਮਿਲਾ ਦਿੱਤਾ ਜਾਂਦਾ ਹੈ। ਪ੍ਰਸ਼ਾਦ ਖਾਣ ਤੋਂ ਬਾਅਦ ਡੇਰਾ ਪ੍ਰੇਮੀ ਨਸ਼ੇ ਦੀ ਹਾਲਤ 'ਚ ਝੂਮਣ ਲੱਗ ਜਾਂਦੇ ਹਨ। ਇਸ ਬਾਰੇ ਬੇਟੇ ਨੇ ਸਾਧੂ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਲਈ ਸਾਜਿਸ਼ ਦੇ ਤਹਿਤ ਉਸਦੇ ਬੇਟੇ ਨੂੰ ਰਾਮ ਰਹੀਮ ਨੂੰ ਮਿਲਵਾਉਣ ਦੇ ਬਹਾਨੇ ਲੈ ਕੇ ਗਿਆ ਅਤੇ ਉਸਦਾ ਕਤਲ ਕਰ ਦਿੱਤਾ।
ਸਾਧੂ ਸਿੰਘ ਨੇ ਪਰਿਵਾਰ ਵਾਲਿਆਂ ਨੂੰ 8 ਮਾਰਚ 2005 ਨੂੰ ਉਸਦੀ ਭਾਲ ਕਰਦੇ ਹੋਏ ਰੇਲਵੇ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੱੱਸਿਆ ਕਿ ਬਠਿੰਡੇ ਦੇ ਕੋਲ ਰੇਲਵੇ ਲਾਈਨ ਪਾਰ ਕਰਦੇ ਸਮੇਂ ਜਗਸੀਰ ਸਿੰਘ ਦੀ ਰੇਲ ਦੀ ਚਪੇਟ 'ਚ ਆਉਣ ਕਾਰਨ ਮੌਤ ਹੋ ਗਈ। ਰੇਲਵੇ ਵਾਲਿਆਂ ਨੇ ਲਾਸ਼ ਨੂੰ ਲਵਾਰਸ ਸਮਝ ਕੇ ਸੰਸਕਾਰ ਕਰ ਦਿੱਤਾ। ਇਕ ਕਾਲੇ ਰੰਗ ਦੀ ਪੈਂਟ ਅਤੇ ਚਿੱਥੜੇ-ਚਿੱਥੜੇ ਹੋ ਚੁੱਕੀ ਕਮੀਜ਼ ਅਤੇ ਬੂਟ ਪਰਿਵਾਰ ਨੂੰ ਜਗਸੀਰ ਦੀ ਨਿਸ਼ਾਨੀ ਦੇ ਤੌਰ 'ਤੇ ਦੇ ਦਿੱਤੇ। ਜਿਨ੍ਹਾਂ ਕੱਪੜਿਆਂ ਨੂੰ ਜਗਸੀਰ ਦਾ ਕਹਿ ਕੇ ਦਿੱਤੇ ਸਨ ਉਨ੍ਹਾਂ ਤੇ ਇਕ ਵੀ ਖੂਨ ਦਾ ਧੱਬਾ ਨਹੀਂ ਸੀ। ਇਸ ਤੋਂ ਬਾਅਦ ਡੇਰੇ 'ਚੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਡੇਰੇ ਦੀ ਸ਼ਾਨ ਦੇ ਖਿਲਾਫ ਕੁਝ ਵੀ ਬੋਲਿਆ ਤਾਂ ਜੋ ਹਾਲ ਜਗਸੀਰ ਦਾ ਹੋਇਆ ਹੈ ਉਹ ਬਾਕੀ ਪਰਿਵਾਰ ਦਾ ਵੀ ਹੋਵੇਗਾ।