ਨਸ਼ੀਲਾ ਪਾਊਡਰ ਤੇ ਅਫੀਮ ਬਰਾਮਦ ਹੋਣ ''ਤੇ ਇਕ ਔਰਤ ਸਮੇਤ 4 ਕਾਬੂ

12/11/2017 5:56:35 PM


ਮੋਗਾ (ਆਜ਼ਾਦ) - ਜ਼ਿਲੇ ਦੀ ਪੁਲਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਸ਼ੀਲਾ ਪਾਊਡਰ ਤੇ ਅਫੀਮ ਬਰਾਮਦ ਕੀਤੀ ਹੈ। 
ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਰਾਜਵਿੰਦਰ ਕੌਰ ਪਤਨੀ ਗੋਬਿੰਦ ਸਿੰਘ ਨਿਵਾਸੀ ਦੋਲੇਵਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 255 ਗ੍ਰਾਮ ਨਸ਼ੀਲਾ ਪਾਊਡਰ ਤੇ 550 ਰੁਪਏ ਬਰਾਮਦ ਕੀਤੇ। ਥਾਣਾ ਮਹਿਣਾ ਦੇ ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੁੱਘੀਪੁਰਾ ਚੌਕ 'ਚ ਗਸ਼ਤ ਦੌਰਾਨ ਦਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪ੍ਰੀਤ ਨਗਰ ਮੋਗਾ ਨੂੰ ਕਾਬੂ ਕਰ ਕੇ ਉਸ ਕੋਲੋਂ 100 ਗ੍ਰਾਮ ਅਫੀਮ ਤੇ ਬਿਨਾਂ ਨੰਬਰੀ ਸਕੂਟਰੀ ਬਰਾਮਦ ਕੀਤੀ, ਜਦਕਿ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੱਲੀਆਂਵਾਲਾ 'ਚ ਗਸ਼ਤ ਦੌਰਾਨ ਮਨਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਪਿਆਰਾ ਸਿੰਘ ਅਤੇ ਜਗਦੀਪ ਸਿੰਘ ਉਰਫ ਵਿੱਕੀ ਪੁੱਤਰ ਸਤਨਾਮ ਸਿੰਘ ਵਾਸੀਆਨ ਘੋਲੀਆ ਕਲਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 160 ਗ੍ਰਾਮ ਨਸ਼ੀਲਾ ਪਾਊਡਰ ਅਤੇ 200 ਰੁਪਏ ਨਕਦ ਬਰਾਮਦ ਕੀਤੇ ਗਏ। ਉਕਤ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।