ਨਸ਼ੇ ਦੀ ਵਰਤੋਂ ਲਈ ਸਰਿੰਜਾਂ ਇਕੱਠੀਅਾਂ ਕਰਦੇ ਨੌਜਵਾਨ 165 ਟੀਕਿਆਂ ਸਣੇ ਕਾਬੂ

08/14/2018 3:41:27 AM

ਫਗਵਾੜਾ,   (ਹਰਜੋਤ) -  ਸਿਟੀ  ਪੁਲਸ ਨੇ ਸਿਵਲ ਹਸਪਤਾਲ ’ਚੋਂ ਨਸ਼ੇ ਦੇ ਆਦੀ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਨਸ਼ੇ ਦੇ 165 ਟੀਕੇ ਬਰਾਮਦ ਕਰ ਕੇ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ  ਦਿੰਦਿਅਾਂ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੀ ਪਛਾਣ ਨਮਨ  ਖੰਨਾ ਪੁੱਤਰ ਵਿਨੋਦ ਖੰਨਾ ਵਾਸੀ ਮੇਹਲੀ ਗੇਟ ਫਗਵਾੜਾ, ਇੰਸ਼ੀ ਉਰਫ਼ ਅਜੈ ਪੁੱਤਰ ਬਲਬੀਰ  ਵਾਸੀ ਖੋਥੜਾ ਥਾਣਾ ਬਹਿਰਾਮ (ਨਵਾਂਸ਼ਹਿਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ  ਬਾਹਰੋਂ ਸਰਿੰਜਾਂ ਨਾ ਮਿਲਣ ਕਾਰਨ ਹਸਪਤਾਲ ਦੇ ਅੰਦਰੋਂ ਸਰਿੰਜਾਂ ਆਨੇ-ਬਹਾਨੇ ਮੰਗ ਕੇ  ਇਕੱਠੀਆਂ ਕਰਦੇ ਸੀ, ਜਦੋਂ ਇਹ ਬਾਥਰੂਮ 'ਚ ਵੜ ਕੇ ਟੀਕੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ  ਤਾਂ ਇਸ ਦੀ ਸੂਚਨਾ ਇਕ ਡਾਕਟਰ ਨੇ ਪੁਲਸ ਨੂੰ ਦਿੱਤੀ। ਸਿਵਲ ਹਸਪਤਾਲ 'ਚ ਤਾਇਨਾਤ  ਕਰਮਚਾਰੀ ਜਗਦੀਸ਼ ਕੁਮਾਰ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਸਿਟੀ ਪੁਲਸ ਕੋਲ ਭੇਜ ਦਿੱਤਾ।  ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ  ਨੌਜਵਾਨ ਨਮਨ ਖੰਨਾ ਖਿਲਾਫ਼ ਪਹਿਲਾ ਹੀ ਕੇਸ ਦਰਜ ਹੈ ਅਤੇ ਅਦਾਲਤ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕੀਤੀ ਸਖਤੀ ਕਾਰਨ ਮੈਡੀਕਲ ਸਟੋਰਾਂ ਤੋਂ ਸਰਿੰਜਾ  ਨਹੀਂ ਮਿਲਦੀਆਂ ਹਨ, ਜਿਸ ਕਰ ਕੇ ਉਕਤ ਨੌਜਵਾਨ ਹਸਪਤਾਲ 'ਚੋਂ ਸਰਿੰਜਾਂ ਇਕੱਠੀਆਂ ਕਰਨ ਦੀ  ਕੋਸ਼ਿਸ਼ ਕਰ ਰਹੇ ਸਨ।