48 ਘੰਟਿਆਂ ''ਚ ਮਹਿਲਾ ਨਸ਼ਾ ਛਡਾਓ ਕੇਂਦਰ ਨੂੰ ਲੱਗਾ ਤਾਲਾ

06/29/2018 2:15:56 PM

ਕਪੂਰਥਲਾ (ਬਿਊਰੋ) - ਦੋ ਦਿਨ ਪਹਿਲਾਂ ਕਪੂਰਥਲਾ 'ਚ ਮਹਿਲਾ ਨਸ਼ਾ ਛਡਾਓ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ ਨੂੰ 48 ਘੰਟਿਆਂ ਦੇ ਬਾਅਦ ਹੀ ਤਾਲਾ ਲਗਾ ਦਿੱਤਾ ਗਿਆ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਪੀੜਤਾਂ ਦਾ ਹਾਲ ਪੁੱਛਣ ਪਹੁੰਚੇ। ਨਸ਼ਾ ਛਡਾਓ ਕੇਂਦਰ ਨੂੰ ਤਾਲਾ ਲੱਗਾ ਦੇਖ ਖਹਿਰਾ ਨੇ ਜੰਮ ਕੇ ਕਾਂਗਰਸ ਸਰਕਾਰ 'ਤੇ ਭੜਾਸ ਕੱਢੀ।
ਮਹਿਲਾ ਨਸ਼ਾ ਛਡਾਓ ਕੇਂਦਰ ਨੂੰ ਤਾਲਾ ਲੱਗਣ ਦੇ ਬਾਰੇ ਜਦੋਂ ਕੇਂਦਰ ਦੇ ਡਾ. ਤੋਂ ਪੁੱਛਿਆ ਗਿਆ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕੇ। ਦੱਸਣਯੋਗ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦੋ ਦਿਨ ਪਹਿਲਾਂ ਇਸ ਕੇਂਦਰ ਦਾ ਉਦਘਾਟਨ ਕੀਤਾ ਗਿਆ ਸੀ, ਜਿਸ 'ਚ ਇਲਾਜ ਕਰਵਾਉਣ ਆਈਆਂ ਪੀੜਤਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਪੁਲਸ ਦੇ ਅਧਿਕਾਰੀਆਂ ਨੇ ਹੀ ਨਸ਼ੇ ਦੀ ਦਲਦਲ 'ਚ ਧਕੇਲਿਆ ਹੈ। ਇਸ ਦੇ ਖਿਲਾਫ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਫਿਰੋਜ਼ਪੁਰ ਦੇ ਡੀ.ਐੱਸ.ਪੀ. ਦਲਜੀਤ ਢਿੱਲੋਂ ਨੂੰ ਸਸਪੈਂਡ ਕਰ ਦਿੱਤਾ ਹੈ।