ਨਸ਼ੇ ਵਾਲੇ ਪਦਾਰਥਾਂ ਦੇ 9 ਧੰਦੇਬਾਜ਼ ਗ੍ਰਿਫਤਾਰ

07/31/2018 5:35:30 AM

ਅੰਮ੍ਰਿਤਸਰ,   (ਅਰੁਣ)-  ਜ਼ਿਲਾ ਪੁਲਸ ਵੱਲੋਂ ਕੀਤੀ ਛਾਪਾਮਾਰੀ ਦੌਰਾਨ ਨਸ਼ੇ ਵਾਲੇ ਪਦਾਰਥਾਂ ਦੇ 9 ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਛੇਹਰਟਾ ਦੀ ਪੁਲਸ ਵੱਲੋਂ 185 ਨਸ਼ੇ ਵਾਲੀਆਂ ਗੋਲੀਆਂ ਸਮੇਤ ਰਾਜਨਿੰਦਰ ਸਿੰਘ ਪੁੱਤਰ ਸੋਨਾ ਸਿੰਘ ਸੁਲਤਾਨਵਿੰਡ, 48 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਲਲਿਤ ਕੁਮਾਰ ਵਾਸੀ ਰਾਜ ਐਵੀਨਿਊ, ਥਾਣਾ ਕੰਬੋਅ ਦੀ ਪੁਲਸ ਵੱਲੋਂ 160 ਨਸ਼ੇ ਵਾਲੀਆਂ ਗੋਲੀਆਂ ਸਮੇਤ ਕੁਲਵਿੰਦਰ ਸਿੰਘ ਵਾਸੀ ਮੁਰਾਦਪੁਰਾ, ਥਾਣਾ ਘਰਿੰਡਾ ਦੀ ਪੁਲਸ ਵੱਲੋਂ 100 ਨਸ਼ੇ ਵਾਲੀਆਂ ਗੋਲੀਅਾਂ ਸਮੇਤ ਸਾਹਿਬ ਸਿੰਘ ਪੁੱਤਰ ਬੀਰ ਸਿੰਘ ਵਾਸੀ ਦਾਊਕੇ, ਭਿੰਡੀਸੈਦਾਂ ਪੁਲਸ ਵੱਲੋਂ 80 ਨਸ਼ੇ ਵਾਲੀਆਂ ਗੋਲੀਆਂ ਸਮੇਤ ਜੋਬਨ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਨੇਪਾਲ, ਥਾਣਾ ਜੰਡਿਆਲਾ ਦੀ ਪੁਲਸ ਵੱਲੋਂ 115 ਨਸ਼ੇ ਵਾਲੀਆਂ ਗੋਲੀਆਂ ਸਮੇਤ ਸੰਦੀਪ ਸਿੰਘ ਵਾਸੀ ਜੰਡਿਆਲਾ, ਥਾਣਾ ਝੰਡੇਰ ਦੀ ਪੁਲਸ ਵੱਲੋਂ 3750 ਮਿ.ਲਿ. ਸ਼ਰਾਬ 20 ਕਿਲੋ ਲਾਹਣ ਚਾਲੂ ਭੱਠੀ, ਸਮੇਤ ਅੰਗਰੇਜ਼ ਸਿੰਘ ਵਾਸੀ ਸੰਤੂ ਨੰਗਲ, ਜੰਡਿਆਲਾ ਪੁਲਸ ਵੱਲੋਂ 40 ਬੋਤਲਾਂ ਸ਼ਰਾਬ ਸਮੇਤ ਹਰਧੀਰ ਸਿੰਘ ਵਾਸੀ ਛਾਪਾਰਾਮ ਸਿੰਘ, ਥਾਣ ਚਾਟੀਵਿੰਡ ਦੀ ਪੁਲਸ ਵੱਲੋਂ 10 ਬੋਤਲਾਂ ਸ਼ਰਾਬ ਸਮੇਤ ਬੀਰਾ ਸਿੰਘ ਵਾਸੀ ਵਰਪਾਲ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ।