ਨਸ਼ੇੜੀਅਾਂ ’ਚ 20 ਤੋਂ 25 ਨੌਜਵਾਨ ਹਨ ਏਡਜ਼ ਦੇ ਸ਼ਿਕਾਰ

07/13/2018 3:36:53 AM

ਝਬਾਲ,  (ਨਰਿੰਦਰ)-  ਪਿਛਲੇ ਦਿਨੀਂ ਸਰਕਾਰੀ ਹਸਪਤਾਲ ਤੋਂ ਸਰਿੰਜ ਲੈ ਕੇ ਨਸ਼ੇ ਵਾਲਾ ਟੀਕਾ ਲਾ ਕੇ ਮਰੇ ਨੌਜਵਾਨ ਸਬੰਧੀ ਜਗਬਾਣੀ ਅਖਬਾਰ ਵਿਚ  ਛਪੀ ਖਬਰ ਤੋਂ ਬਾਅਦ  ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਝਬਾਲ ਦੀ ਅਗਵਾਈ ਵਿਚ ਨਸ਼ਿਆਂ ਨੂੰ ਰੋਕਣ ਅਤੇ ਸ਼ਰੇਆਮ ਸਰਕਾਰੀ ਹਸਪਤਾਲ ਵਿਚੋਂ ਨਸ਼ਿਆਂ ਲਈ ਐੱਨ.ਜੀ.ਓ. ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸਰਿੰਜਾਂ ਦਾ ਵਿਰੋਧ ਕਰਨ ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਅੱਜ ਥਾਣਾ ਮੁਖੀ ਝਬਾਲ ਮਨੋਜ ਕੁਮਾਰ ਅਤੇ ਭਾਈ ਮਨਜੀਤ ਸਿੰਘ ਝਬਾਲ ਸਰਕਾਰੀ ਹਸਪਤਾਲ ਝਬਾਲ ਪਹੁੰਚੇ ਤਾਂ ਸਬੰਧਤ ਐੱਨ.ਜੀ.ਓ. ਵਾਲੇ ਦਫਤਰ ਬੰਦ ਕਰਕੇ ਜਾ ਚੁੱਕੇ ਸਨ। ਭਾਈ ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਇਕ ਪਾਸੇ ਮੈਡੀਕਲ ਸਟੋਰਾਂ ਤੋਂ ਸਰਿੰਜਾਂ ਨਾ ਦੇਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਖੁੱਦ ਸਰਕਾਰੀ ਹਸਪਤਾਲ ਤੋਂ ਹੀ ਸਰਿੰਜਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਏਡਜ਼, ਕਾਲਾ ਪੀਲੀਆ ਅਤੇ ਹੋਰ ਮਾਰੂ ਬੀਮਾਰੀਆਂ ਫੈਲ ਰਹੀਆਂ ਹਨ।  ਨਸ਼ਾ  ਛਡਾਊ  ਕੇਂਦਰ  ਝਬਾਲ ’ਚ  25 ਨੌਜਵਾ ਨ ਏਡਜ਼  ਦੇ ਮਰੀਜ਼   ਹਨ ਜੋ  ਟੀਕੇ ਲਾ ਕੇ ਬੀਮਾਰੀ  ਫੈਲਾ ਰਹੇ ਹਨ। ਨਸ਼ਿਆਂ ਨੂੰ ਠੱਲ ਪਾਉਣ ਅਤੇ ਖਤਰਨਾਕ ਬੀਮਾਰੀਆਂ ਨੂੰ ਫੈਲਾ ਰਹੀਆਂ ਵਿਰਾਨ ਥਾਵਾਂ ’ਤੇ ਪਈਆਂ ਵੱਡੀ ਪੱਧਰ ’ਤੇ ਵਰਤੀਆਂ ਖੂੁਨ ਨਾਲ ਲਿੱਬਡ਼ੀਆਂ ਸਰਿੰਜਾਂ ਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਥਾਣਾ ਮੁਖੀ ਮਨੋਜ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਇਕੱਠਿਆਂ ਕੀਤਾ  ਜਿਨ੍ਹਾਂ  ਨੂੰ ਵਿਰਾਨ ਜਗ੍ਹਾ ’ਤੇ ਨਸ਼ਟ ਕੀਤਾ ਜਾਵੇਗਾ ਤਾਂ ਜੋ ਕੋਈ ਹੋਰ ਨੌਜਵਾਨ ਵਰਤ ਨਾ ਸਕੇ।
ਇਸ ਸਬੰਧੀ ਜਦੋਂ ਸਰਕਾਰੀ ਹਸਪਤਾਲ ਝਬਾਲ ਦੇ ਸੀ. ਮੈਡੀਕਲ ਅਫਸਰ ਡਾ. ਕਰਨਬੀਰ ਸਿੰਘ ਭਾਰਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਝਬਾਲ ਵਿਖੇ ਜੋ ਇਕ ਐਨ.ਜੀ.ਓ. ਵੱਲੋਂ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਨੂੰ ਸਰਿੰਜਾਂ ਦਿੱਤੀਆਂ ਜਾ ਰਹੀਆਂ ਸਨ। ਉਸ ਸਬੰਧੀ ਉਨ੍ਹਾਂ  ਲਿਖਤੀ ਚਿੱਠੀ ਸਿਵਲ ਸਰਜਨ ਨੂੰ  ਭੇਜ ਦਿੱਤੀ ਹੈ ਅਤੇ ਸਰਿੰਜਾਂ ਦੇਣੀਆਂ ਬੰਦ ਕਰਵਾ ਦਿੱਤੀਆਂ ਹਨ ਤਾਂ ਕਿ ਇਕ ਹੀ ਸਰਿੰਜ ਨਾਲ ਨਸ਼ੇ ਵਾਲੇ ਟੀਕੇ ਲਾਉਣ ਨਾਲ ਹੋਰ ਨੌਜਵਾਨਾਂ ਨੂੰ  ਏਡਜ਼  ਵਰਗੀਅਾਂ ਖਤਰਨਾਕ ਬੀਮਾਰੀਆਂ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਨਸ਼ਾ ਕੇਂਦਰ  ਦਾ ਮੁੱਖ ਮਕਸਦ ਹੈ ਜੋ ਨੌਜਵਾਨ ਨਸ਼ੇ ਵਾਲੇ ਟੀਕੇ ਲਾਉਂਦੇ ਹਨ ਉਨ੍ਹਾਂ ਨੂੰ ਟੀਕੇ ਲਾਉਣ ਤੋਂ ਰੋਕ ਕੇ ਗੋਲੀਆਂ ਖੁਆਈਆਂ ਜਾਣ।