ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਗ੍ਰਿਫਤਾਰ

09/24/2017 6:31:52 AM

ਅੰਮ੍ਰਿਤਸਰ,  (ਸੰਜੀਵ)-  ਜ਼ਿਲਾ ਪੁਲਸ ਨੇ ਵੱਖ-ਵੱਖ ਇਲਾਕਿਆਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਥਾਣਾ ਰਾਮਬਾਗ ਦੀ ਪੁਲਸ ਨੇ ਰਸ਼ਪਾਲ ਸਿੰਘ ਨਿਵਾਸੀ ਵੇਰਕਾ ਤੋਂ 12 ਬੋਤਲਾਂ ਸ਼ਰਾਬ, ਚੌਕੀ ਵੱਲਾ ਦੀ ਪੁਲਸ ਨੇ ਰਤਨ ਸਿੰਘ ਨਿਵਾਸੀ ਵੱਲਾ ਤੋਂ 52 ਬੋਤਲਾਂ ਸ਼ਰਾਬ, ਥਾਣਾ ਲੋਪੋਕੇ ਦੀ ਪੁਲਸ ਨੇ ਅਸ਼ਵਨੀ ਕੁਮਾਰ ਨਿਵਾਸੀ ਚੋਗਾਵਾਂ ਤੋਂ 205 ਨਸ਼ੀਲੀਆਂ ਗੋਲੀਆਂ, ਕੁਲਦੀਪ ਮਸੀਹ ਨਿਵਾਸੀ ਚੋਗਾਵਾਂ ਤੋਂ 200 ਕਿਲੋ ਲਾਹਣ, ਥਾਣਾ ਅਜਨਾਲਾ ਦੀ ਪੁਲਸ ਨੇ ਜਰਨੈਲ ਸਿੰਘ ਨਿਵਾਸੀ ਡੱਲਾ ਰਾਜਪੂਤਾਂ ਤੋਂ 1600 ਨਸ਼ੀਲੀਆਂ ਗੋਲੀਆਂ ਤੇ ਗੁਰਮੇਜ ਸਿੰਘ ਨਿਵਾਸੀ ਡੱਲਾ ਰਾਜਪੂਤਾਂ ਤੋਂ 1720 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।