ਘਰੋਂ ਤਰਪਾਲ ਲੈਣ ਨਿਕਲੇ ਟਰੱਕ ਡਰਾਈਵਰ ਨੂੰ ਕੀਤਾ ਅਗਵਾ

08/14/2023 3:41:50 PM

ਲੁਧਿਆਣਾ (ਰਾਮ) : ਕੁਝ ਅਣਪਛਾਤੇ ਲੋਕਾਂ ਨੇ ਘਰੋਂ ਤਰਪਾਲ ਲੈਣ ਨਿਕਲੇ ਟਰੱਕ ਡਰਾਈਵਰ ਜਨਕ ਰਾਜ (48) ਨੂੰ ਅਗਵਾ ਕਰ ਲਿਆ। ਇਸ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਡਰਾਈਵਰ ਦੀ ਪਤਨੀ ਜਨਕੋ ਰਾਣੀ ਨਿਵਾਸੀ ਮੁਹੱਲਾ ਪ੍ਰੀਤ ਨਗਰ, ਸ਼ਿਮਲਾਪੁਰੀ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰ ਲਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਪਤੀ ਜਨਕ ਰਾਜ ਟਰੱਕ ਡਰਾਈਵਰ ਹੈ, ਉਹ 6 ਅਗਸਤ ਨੂੰ ਘਰ ’ਚ ਕਹਿ ਕੇ ਨਿਕਲਿਆ ਸੀ ਕਿ ਉਹ ਤਰਪਾਲ ਲੈਣ ਟਰਾਂਸਪੋਰਟ ਨਗਰ ਜਾ ਰਿਹਾ ਹੈ। ਇਸ ਤੋਂ ਬਾਅਦ ਰਾਤ ਕਰੀਬ 11.30 ਵਜੇ ਉਨ੍ਹਾਂ ਦੇ ਪਤੀ ਨੇ ਬੇਟੇ ਨੂੰ ਫੋਨ ਕੀਤਾ ਕਿ ਉਹ ਅੱਜ ਘਰ ਨਹੀਂ ਆਵੇਗਾ ਅਤੇ ਖਨੌਰੀ ਜਾ ਰਿਹਾ ਹੈ। ਔਰਤ ਨੇ ਸ਼ੱਕ ਜਤਾਇਆ ਕਿ ਉਸ ਦੇ ਪਤੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਇਸ ਦੀ ਸ਼ਿਕਾਇਤ ਉਸ ਨੇ ਥਾਣਾ ਸ਼ਿਮਲਾਪੁਰੀ ਪੁਲਸ ਕੋਲ ਦਰਜ ਕਰਵਾਈ।

Babita

This news is Content Editor Babita