ਹੁਣ ਸਰਕਾਰ ਕਰੇਗੀ ''ਦੇਸੀ ਗਊਆਂ'' ਦੀ ਸੁਰੱਖਿਆ

01/18/2020 4:05:01 PM

ਲੁਧਿਆਣਾ (ਨਰਿੰਦਰ) : ਦੇਸੀ ਗਊਆਂ ਨੂੰ ਸੁਰੱਖਿਅਤ ਰੱਖਣ ਲਈ 'ਰਾਸ਼ਟਰੀ ਕਾਮਧੇਨੂ ਕਮਿਸ਼ਨ' ਦੇ ਚੇਅਰਮੈਨ ਡਾ. ਵੱਲਭ ਭਾਈ ਕਥੀਰੀਆ ਪੂਰੇ ਦੇਸ਼ 'ਚ ਜਾਗਰੂਕਤਾ ਫੈਲਾ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਸ਼ਨੀਵਾਰ ਨੂੰ ਡਾ. ਕਥੀਰੀਆ ਲੁਧਿਆਣਾ ਪੁੱਜੇ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਦੇਸੀ ਗਊਆਂ ਦੀ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਦੀ ਸਰਕਾਰ ਵੱਲੋਂ 'ਰਾਸ਼ਟਰੀ ਕਾਮਧੇਨੂ ਕਮਿਸ਼ਨ' ਦਾ ਗਠਨ ਕੀਤਾ ਗਿਆ ਤਾਂ ਜੋ ਸਾਡੇ ਦੇਸ਼ 'ਚ ਮੁੜ ਤੋਂ ਲੋਕ ਦੇਸੀ ਗਊਆਂ ਦਾ ਦੁੱਧ ਵਰਤ ਸਕਣ।

ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਟੂਰਿਜ਼ਮ ਵਲੋਂ ਵਿਕਸਿਤ ਕੀਤਾ ਜਾਵੇਗਾ। ਡਾ. ਕਥੀਰੀਆ ਨੇ ਕਿਹਾ ਕਿ ਇਹ ਕਮਿਸ਼ਨ ਅਲੋਪ ਹੋ ਰਹੀਆਂ ਨਸਲਾਂ ਨੂੰ ਬਚਾਉਣ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਦੇਸੀ ਗਊਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਜਦੋਂ ਕਿ ਦੇਸੀ ਗਊਆਂ ਦਾ ਦੁੱਧ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਿਰਫ ਇੰਨਾ ਹੀ ਨਹੀਂ, ਸਗੋਂ ਦੇਸੀ ਗਊਆਂ ਦਾ ਮੂਤਰ ਤੇ ਗੋਹਾ ਵੀ ਲਾਹੇਵੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਕ ਸੂਬੇ 'ਚ ਬਰੀਡ ਸੈਂਟਰ ਬਣਾਏ ਜਾਣਗੇ।
 

Babita

This news is Content Editor Babita