ਵਿਦਿਆਰਥੀਆਂ ਦੇ ਮਾਪਿਆਂ 'ਤੇ ਮਹਿੰਗਾਈ ਦੀ ਦੋਹਰੀ ਮਾਰ! ਜੇਬ 'ਤੇ ਪਵੇਗਾ ਵਾਧੂ ਬੋਝ

04/22/2024 9:58:46 AM

ਚੰਡੀਗੜ੍ਹ (ਆਸ਼ੀਸ਼): ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿਚ ਮਾਪਿਆਂ ’ਤੇ ਦੋਹਰੀ ਮਾਰ ਪੈ ਸਕਦੀ ਹੈ, ਕਿਉਂਕਿ ਪ੍ਰਸ਼ਾਸਨ ਨੇ ਸਕੂਲ ਬੱਸਾਂ ਨੂੰ ਲੈ ਕੇ ਕੀਤੇ ਫੈਸਲੇ ਤੋਂ ਬਾਅਦ ਹੁਣ ਪ੍ਰਾਈਵੇਟ ਸਕੂਲ ਬੱਸ ਆਪਰੇਟਰਜ਼ ਫਿਰ 8 ਫੀਸਦੀ ਕਿਰਾਇਆ ਵਧਾਉਣ ਦੀ ਤਿਆਰੀ ਵਿਚ ਹੈ। ਹਰ ਸਕੂਲ ਬੱਸ ਵਿਚ ਜੀ.ਪੀ.ਐੱਸ., ਸੀ.ਸੀ.ਟੀ.ਵੀ. ਕੈਮਰੇ, ਪੈਨਿਕ ਬਟਨ ਅਤੇ ਡਰਾਈਵਰ ਤੋਂ ਇਲਾਵਾ ਦੋ ਅਟੈਂਡੈਂਟ ਦੀ ਨਿਯੁਕਤੀ ਯਕੀਨੀ ਕਰਨ ਲਈ ਬੱਸ ਆਪਰੇਟਰਜ਼ ਕਿਰਾਇਆ ਵਧਾਉਣ ਦਾ ਫੈਸਲਾ ਲੈ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਰਾਏਕੋਟ 'ਚ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਇਹ ਫ਼ੈਸਲੇ ਲਾਗੂ ਹੁੰਦਾ ਹੈ ਤਾਂ ਮਾਪਿਆਂ ਨੂੰ ਹਰ ਮਹੀਨੇ ਕਰੀਬ 300 ਰੁਪਏ ਦਾ ਵਾਧੂ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਨਵੇਂ ਸੈਸ਼ਨ ਵਿਚ ਫੀਸ ਦੇ ਨਾਲ ਸਕੂਲ ਬੱਸ ਦਾ ਕਿਰਾਇਆ ਵਧਾਇਆ ਗਿਆ ਸੀ। ਦੱਸ ਦੇਈਏ ਕਿ ਪਿਛਲੇ ਹਫ਼ਤੇ ਹਰਿਆਣਾ ਵਿਚ ਸਕੂਲ ਬੱਸ ਹਾਦਸੇ ਵਿਚ 6 ਬੱਚਿਆਂ ਦੀ ਮੌਤ ਹੋ ਗਈ ਸੀ, ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਨੂੰ ਲੈ ਕੇ ਕੰਮ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਸਟੇਟ ਟ੍ਰਾਂਸਪੋਰਟ ਅਥਾਰਿਟੀ ਨੇ ਲਗਾਤਾਰ 2 ਦਿਨ ਚੈਕਿੰਗ ਅਭਿਆਨ ਚਲਾ ਕੇ ਨਿਯਮਾਂ ਦੀ ਉਲੰਘਣਾ ’ਤੇ 34 ਸਕੂਲ ਬੱਸਾਂ ਦੇ ਚਲਾਨ ਅਤੇ 6 ਵਾਹਨਾਂ ਨੂੰ ਜ਼ਬਤ ਕੀਤਾ ਸੀ।

ਵਿਦਿਆਰਥੀਆਂ ਦੀ ਸੁਰੱਖਿਆ ਨਾਲ ਨਹੀਂ ਕਰਾਂਗੇ ਸਮਝੌਤਾ : ਯੂਨੀਅਨ

ਪ੍ਰਾਈਵੇਟ ਸਕੂਲ ਬੱਸ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਸਕੂਲ ਬੱਸ ਆਪਰੇਟਰਜ਼ ਪਹਿਲਾਂ ਵੀ ਯੂ.ਟੀ. ਪ੍ਰਸ਼ਾਸਨ ਦੇ ਨਿਯਮਾਂ ਦਾ ਪਾਲਣ ਕਰਦੇ ਸਨ ਤੇ ਭਵਿੱਖ ਵਿਚ ਵੀ ਕਰਨਗੇ। ਨਵੀਂ ਸਹੂਲਤਾਂ ਦੇ ਲਈ ਬੱਸ ਆਪਰੇਟਰਜ਼ ਨੂੰ ਖਰਚਾ ਕਰਨਾ ਹੋਵੇਗਾ। ਇਸ ਲਈ ਕਿਰਾਏ ਵਿਚ ਵਾਧਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸਮਾਰਟ ਸਿਟੀ 'ਚ ਹੋਇਆ ਘਪਲਾ ਵਿਜੀਲੈਂਸ ਦੀ ਰਡਾਰ 'ਤੇ! ਸਖ਼ਤ ਐਕਸ਼ਨ ਦੀ ਤਿਆਰੀ

ਕਿਰਾਇਆ ਘਟਾਉਣ ਤੇ ਵੀ ਹੋਣਾ ਚਾਹੀਦਾ ਵਿਚਾਰ : ਐਸੋਸੀਏਸ਼ਨ

ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਸਹੂਲਤਾਂ ਵਧਾਉਣ ਦੇ ਨਾਂ ’ਤੇ ਟ੍ਰਾਂਸਪੋਰਟਰ ਬੱਸ ਦਾ ਕਿਰਾਇਆ ਵਧਾਉਂਦੇ ਹਨ। ਜੇਕਰ ਸਹੂਲਤਾਂ ਦੇ ਨਾਂ ’ਤੇ ਕਿਰਾਇਆ ਵਧਾਉਣ ਦੀ ਇਜਾਜ਼ਤ ਪ੍ਰਸ਼ਾਸਨ ਦਿੰਦਾ ਹੈ ਤਾਂ ਉਸ ਨੂੰ ਘਟਾਉਣ ਤੇ ਵੀ ਵਿਚਾਰ ਹੋਣਾ ਚਾਹੀਦਾ ਹੈ। ਕਦੇ ਵੀ ਡੀਜ਼ਲ ਦਾ ਰੇਟ ਘੱਟ ਹੋਣ ’ਤੇ ਬੱਸ ਦਾ ਕਿਰਾਇਆ ਨਹੀਂ ਘੱਟਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra