ਦੋਰਾਹਾ ਨਹਿਰ ਦਾ ਵੀ ਟੁੱਟਿਆ ਬੰਨ੍ਹ, ਆਰਮੀ ਏਰੀਆ 'ਚ ਭਰਿਆ ਪਾਣੀ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਅਪੀਲ

07/10/2023 11:24:59 AM

ਦੋਰਾਹਾ (ਵਿਪਨ) : ਪੰਜਾਬ 'ਚ ਤੇਜ਼ ਬਾਰਸ਼ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਹਰ ਪਾਸੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਖੰਨਾ ਦੇ ਦੋਰਾਹਾ 'ਚ ਵੀ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਰਿਹਾਇਸ਼ੀ ਇਲਾਕਿਆਂ 'ਚ ਪਹੁੰਚ ਗਿਆ। ਨਹਿਰ ਦੇ ਨਾਲ ਲੱਗਦੇ ਆਰਮੀ ਏਰੀਆ 'ਚ ਪਾਣੀ ਭਰ ਗਿਆ। ਜਲਦਬਾਜ਼ੀ 'ਚ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਨਾਲ ਜੇ. ਸੀ. ਬੀ. ਅਤੇ ਹੋਰ ਮਸ਼ੀਨਰੀ ਬੁਲਾ ਕੇ ਬੰਨ੍ਹ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਘੱਗਰ ਦਰਿਆ ਖ਼ਤਰੇ ਦੇ ਲੈਵਲ ਤੋਂ 4 ਫੁੱਟ ਉੱਪਰ ਪੁੱਜਾ, ਹੋਰ ਜ਼ਿਆਦਾ ਖ਼ਰਾਬ ਹੋ ਸਕਦੇ ਨੇ ਪਟਿਆਲਾ ਦੇ ਹਾਲਾਤ (ਤਸਵੀਰਾਂ)

ਜਾਣਕਾਰੀ ਮੁਤਾਬਕ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਆਰਮੀ ਏਰੀਆ ਨੇੜੇ ਦੋਰਾਹਾ ਨਹਿਰ ਦਾ ਇਕ ਵੱਡਾ ਬੰਨ੍ਹ ਟੁੱਟ ਗਿਆ, ਇਸ ਨਾਲ ਪਾਣੀ ਦਾ ਤੇਜ਼ ਵਹਾਅ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਅਤੇ ਆਰਮੀ ਏਰੀਆ ਵੱਲ ਹੋ ਗਿਆ। ਦੱਸਿਆ ਜਾਂਦਾ ਹੈ ਕੇ ਸਿੱਸਵਾਂ ਨਹਿਰ 'ਚ ਦਰਾਰ ਤੋਂ ਬਾਅਦ ਦੋਰਾਹਾ ਨਹਿਰ 'ਚ ਪਾਣੀ ਵੱਧ ਗਿਆ। ਨਹਿਰ 'ਚ ਪਾਣੀ ਓਵਰਫਲੋ ਹੋਣ ਨਾਲ ਦੋਰਾਹਾ ਨਹਿਰ ਦਾ ਬੰਨ੍ਹ ਟੁੱਟ ਗਿਆ। ਨਹਿਰ ਟੁੱਟਣ ਕਾਰਨ ਇੱਥੇ ਲੋਕਾਂ 'ਚ ਡਰ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਬਾਰਸ਼ ਦਰਮਿਆਨ ਬੁਲਾਈ ਗਈ ਹੰਗਾਮੀ ਬੈਠਕ, ਐਕਸ਼ਨ ਮੋਡ 'ਚ ਹੈ ਸਰਕਾਰ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭਰੋਸਾ ਦੁਆਇਆ ਜਾ ਰਿਹਾ ਹੈ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਦੱਸਣਯੋਗ ਹੈ ਕਿ ਨਹਿਰ ਨੇੜੇ ਅਕਸਰ ਫ਼ੌਜ ਦੇ ਟ੍ਰੇਨਿੰਗ ਕੈਂਪ ਲੱਗਦੇ ਰਹਿੰਦੇ ਹਨ। ਇਸ ਲਈ ਆਮ ਤੌਰ 'ਤੇ ਰੈਸਕਿਊ ਨੂੰ ਲੈ ਕੇ ਫ਼ੌਜ ਦੀ ਵੱਡੀ ਤਿਆਰੀ ਰਹਿੰਦੀ ਹੈ। ਹੁਣ ਨਹਿਰ ਦਾ ਬੰਨ੍ਹ ਟੁੱਟਣ ਨਾਲ ਫ਼ੌਜ ਵੀ ਰੈਸਕਿਊ 'ਚ ਲੱਗ ਗਈ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita