ਕੂੜੇ ਜਾਂ ਕਬਾੜ ਦੀ ਬਜਾਏ ਹੁਣ ਲੋੜਵੰਦਾ ਤੱਕ ਪੁੱਜੇਗਾ ਸਮਾਨ, ਮਨਾਇਆ ਗਿਆ ''ਦਾਨ ਉਤਸਵ''

10/21/2023 4:14:17 PM

ਲੁਧਿਆਣਾ (ਹਿਤੇਸ਼) : ਪੁਰਾਣਾ ਸਮਾਨ ਹੁਣ ਕੂੜੇ ਜਾਂ ਕਬਾੜ ਦੀ ਬਜਾਏ ਲੋੜਵੰਦਾਂ ਕੋਲ ਪੁੱਜੇਗਾ। ਇਸ ਟੀਚੇ ਨੂੰ ਪੂਰਾ ਕਰਨ ਲਈ ਨਗਰ ਨਿਗਮ ਵੱਲੋਂ 'ਦਾਨ ਉਤਸਵ' ਦਾ ਆਯੋਜਨ ਕੀਤਾ ਗਿਆ। ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਡੀ. ਸੀ. ਸੁਰਭੀ ਮਲਿਕ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਕੀਤੀ ਗਈ। ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ-ਕਾਲਜਾਂ ਦੀ ਮਦਦ ਨਾਲ ਪੁਰਾਣਾ ਸਮਾਨ ਇੰਡੋਰ ਸਟੇਡੀਅਮ 'ਚ ਇਕੱਠਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ Update, ਕਿਤੇ ਘੁੰਮਣ ਨਿਕਲਣਾ ਹੈ ਤਾਂ ਪੜ੍ਹ ਲਓ ਇਹ Alert

ਇਸ 'ਚ ਕੱਪੜੇ, ਇਲੈਕਟ੍ਰਾਨਿਕ ਗੁੱਡਸ, ਕਿਤਾਬਾਂ, ਫਰਨੀਚਰ, ਖਿਡੌਣੇ, ਖਾਣ-ਪੀਣ ਦਾ ਸਮਾਨ ਸ਼ਾਮਲ ਹੈ। ਇਸ ਨੂੰ ਐੱਨ. ਜੀ. ਓ. ਦੇ ਮੈਂਬਰਾਂ ਜ਼ਰੀਏ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਸਮਾਨ ਨੂੰ ਰੀ-ਸਾਈਕਲ ਕਰਨ ਦਾ ਬਦਲ ਵੀ ਅਪਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : IAS ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, 16 ਮਹੀਨਿਆਂ ਬਾਅਦ ਜੇਲ੍ਹ ਤੋਂ ਆਉਣਗੇ ਬਾਹਰ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਕੂੜਾ ਕਰਕਟ ਲੋੜਵੰਦਾਂ ਨੂੰ ਦੇਣ। ਜਿਨ੍ਹਾਂ ਨੇ ਨਗਰ ਨਿਗਮ ਦੀ ਅਪੀਲ ‘ਤੇ ਇਹ ਉਪਰਾਲਾ ਕੀਤਾ ਹੈ। ਇਸ ਤਹਿਤ ਚਲਾਈ ਗਈ ਮੁਹਿੰਮ ਤੋਂ ਬਾਅਦ ਅੱਜ ਇੱਥੇ ਸਾਮਾਨ ਵੰਡਿਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ।


ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Babita

This news is Content Editor Babita