ਨਵਾਂਸ਼ਹਿਰ 'ਚ ਪਿਟਬੁਲ ਵੱਲੋਂ ਬੱਚੀ ਨੂੰ ਵੱਢਣ 'ਤੇ ਪਿਓ ਪੁੱਤ ਨੂੰ ਹੋਈ ਕੈਦ

06/15/2019 6:12:25 PM

ਨਵਾਂਸ਼ਹਿਰ/ਬੰਗਾ— ਨਵਾਂਸ਼ਹਿਰ ਦੀ ਇਕ ਅਦਾਲਤ ਨੇ ਇਕ ਪਿਟਬੁਲ ਵੱਲੋਂ ਬੱਚੀ ਨੂੰ ਵੱਢਣ ਦੇ ਮਾਮਲੇ 'ਚ ਮਾਲਕ ਪਿਓ-ਪੁੱਤ ਨੂੰ 6-6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਕ-ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸ ਦੇਈਏ ਕਿ ਕੁੱਤੇ ਵੱਲੋਂ ਵੱਢਣ 'ਤੇ ਮਾਲਕ ਨੂੰ ਸਜ਼ਾ ਮਿਲਣ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਫਰਵਰੀ 2018 'ਚ ਬੰਗਾ ਵਿਖੇ ਗਲੀ 'ਚੋਂ ਲੰਘਦੇ ਸਮੇਂ 12 ਸਾਲ ਦੀ ਲੜਕੀ ਤੰਜਾਨਾ ਨੂੰ ਕੁੱਤੇ ਨੇ ਵੱਢ ਦਿੱਤਾ ਸੀ। ਇਸ ਘਟਨਾ 'ਚ ਜ਼ਖਮੀ ਹੋਈ ਤੰਜਾਨਾ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਲਵਲੀਨ ਸੰਧੂ ਦੀ ਕੋਰਟ ਨੇ ਦੋਵੇਂ ਪੱਖÎਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਸ ਮਾਮਲੇ 'ਚ ਕੁੱਤੇ ਦੇ ਮਾਲਕਾਂ ਨੂੰ ਦੋਸ਼ੀ ਮੰਨਦੇ ਹੋਏ 6-6 ਮਹੀਨਿਆਂ ਦੀ ਕੈਦ ਅਤੇ ਇਕ-ਇਕ ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ।

shivani attri

This news is Content Editor shivani attri