ਨਸ਼ਾ ਵਿਰੋਧੀ ਮੰਚ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

10/17/2017 12:23:51 PM

ਕਪੂਰਥਲਾ(ਮਲਹੋਤਰਾ)— ਨਸ਼ਾ ਵਿਰੋਧੀ ਮੰਚ ਕਪੂਰਥਲਾ ਵੱਲੋਂ ਸ਼ਹਿਰ 'ਚ ਪਟਾਕੇ ਰਹਿਤ ਗ੍ਰੀਨ ਦੀਵਾਲੀ ਮਨਾਉਣ ਦੇ ਸਬੰਧ 'ਚ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੂੰ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਅਤੇ ਚੇਅਰਮੈਨ ਡਾ. ਸੰਦੀਪ ਭੋਲਾ ਦੀ ਪ੍ਰਧਾਨਗੀ 'ਚ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਟਾਕੇ ਦੀ ਵਿਕਰੀ ਅਤੇ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਅਤੇ ਇਸ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਦੀਵਾਲੀ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਵਜੋਂ ਮਨਾਈ ਜਾਵੇ। ਇਸ ਮੌਕੇ ਸਵਿੰਦਰ ਸਿੰਘ ਬੁਟਾਰੀ, ਮੁਹੰਮਦ ਯੂਨਸ ਅਨਸਾਰੀ, ਅਸ਼ੋਕ ਮਾਹਲਾ, ਹਿੰਦ ਭੂਸ਼ਣ ਸ਼ੇਖੂਪੁਰ, ਚਰਨਜੀਤ ਸ਼ਰਮਾ, ਪਰਮਜੀਤ ਪਸਰੀਚਾ, ਨਰੇਸ਼ ਮਹਾਜਨ, ਗੁਰਮੇਜ ਸਿੰਘ ਸਹੋਤਾ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਵਾਲੀਆ, ਬਲਦੇਵ ਸਿੰਘ ਚੰਨੀ ਆਦਿ ਵੀ ਹਾਜ਼ਰ ਸਨ।