ਲਾਭਪਾਤਰੀਆਂ ਨੂੰ ਸਸਤੀ ਕਣਕ ਵੰਡੀ

09/13/2017 6:42:24 AM

ਬੀੜ ਸਾਹਿਬ, (ਰਜਿੰਦਰ)-  ਪਿੰਡ ਠੱਠਾ ਵਿਖੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ ਜਾਂਦੀ ਸਸਤੀ ਕਣਕ ਵੰਡੀ ਗਈ। ਇਸ ਮੌਕੇ ਕੰਵਲਜੀਤ ਸਿੰਘ ਅਤੇ ਮਨੋਹਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਡਾ. ਧਰਮਬੀਰ ਦੀ ਯੋਗ ਅਗਵਾਈ ਹੇਠ ਹਰ ਪਿੰਡ ਵਿਚ ਸਸਤੀ ਕਣਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲੜੀ ਤਹਿਤ ਪਿੰਡ ਠੱਠਾ ਵਿਖੇ ਵੀ ਇੰਸ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਣਕ ਵੰਡੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਨਿਰਵਿਘਨ ਜਾਰੀ ਰਹਿਣਗੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਸਮੇ-ਸਮੇਂ ਸਿਰ ਇਨ੍ਹਾਂ ਦਾ ਲਾਭ ਮਿਲਦਾ ਰਹੇਗਾ ਅਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।
 ਇਸ ਮੌਕੇ ਡਿਪੂ ਹੋਲਡਰ ਮੇਜਰ ਸਿੰਘ, ਅੰੰਗਰੇਜ਼ ਸਿੰਘ, ਸੂਰਜ ਪ੍ਰਕਾਸ਼ ਸਿੰਘ, ਪ੍ਰਗਟ ਸਿੰਘ, ਰਵੇਲ ਸਿੰਘ, ਜਗਰੂਪ ਸਿੰਘ, ਸੁਖਚੈਨ ਸਿੰਘ, ਮੈਂਬਰ ਜੱਜ ਸਿੰਘ, ਮੈਂਬਰ ਜਗੀਰ ਸਿੰਘ, ਜ਼ੋਰਾਵਰ  ਸਿੰਘ, ਡਾ. ਬਬਲਜੀਤ ਸਿੰਘ, ਪ੍ਰਤਾਪ ਸਿੰਘ, ਜਤਿੰਦਰ ਸਿੰਘ ਬਬਲਾ, ਗੁਰਸੇਵਕ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ। 
ਪੱਟੀ,  (ਸੌਰਭ, ਸੌਢੀ)-ਹਲਕਾ ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਪਿੰਡ ਮੁਗਲ ਵਾਲਾ ਵਿਖੇ ਲੋਕਾਂ ਨੂੰ ਸਸਤਾ ਅਨਾਜ ਵੰਡਿਆ ਗਿਆ। ਸਰਵਨ ਸਿੰਘ ਪ੍ਰਧਾਨ ਕ੍ਰਾਂਤੀ ਸੈਨਾ ਨੇ ਦੱਸਿਆ ਕਿ ਪਿੰਡ ਮੁਗਲ ਵਾਲਾ ਦੇ ਸਮੂਹ ਲੋੜਵੰਦ ਲੋਕਾਂ ਨੂੰ ਸਸਤੀ ਆਟਾ-ਦਾਲ ਸਕੀਮ ਤਹਿਤ ਕਣਕ ਵੰਡੀ ਜਾ ਰਹੀ ਹੈ। ਇਸ ਮੌਕੇ ਯਾਦਵਿੰਦਰ ਸਿੰਘ ਗਾਂਧੀ, ਲਾਲੀ, ਕਰਮਬੀਰ ਸਿੰਘ ਬੰਟੀ ਮੈਂਬਰ ਪੰਚਾਇਤ, ਜਗਜੀਤ ਸਿੰਘ, ਪ੍ਰਦੀਪ, ਰਣਜੋਤ ਸਿੰਘ, ਬਲਬੀਰ ਸਿੰਘ, ਪ੍ਰਭਜੀਤ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ ਬਾਠ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਟੀਨੂੰ ਆਦਿ ਹਾਜ਼ਰ ਸਨ।